ਨਿਹੰਗ ਸਿੰਘ ਜਥੇਬੰਦੀਆਂ ਨੇ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਿੰਦਰ ਸਿੰਘ ਅਕਾਲੀ ਦੀ ਅਗਵਾਈ ਵਿੱਚ ਸ਼ਾਨਦਾਰ ਮੁਹੱਲਾ ਕੱਢਿਆ

ਫੋਟੋ ਕੈਪਸ਼ਨ : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਵਿਖੇ ਨਿਹੰਗ ਸਿੰਘ ਜਥੇਬੰਦੀਆਂ ਨੇ ਸਿੱਖ ਪੰਥ ਦੀ ਸਿਰਮੌਰ ਜਥੇਬੰਦੀ 96 ਕਰੋੜੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਿੰਦਰ ਸਿੰਘ ਦੀ ਅਗਵਾਈ ਵਿੱਚ ਹਾਜ਼ਰ ਸਮੂਹ ਨਿਹੰਗ ਸਿੰਘ ਜੱਥੇ ।

 

ਸੁਲਤਾਨਪੁਰ ਲੋਧੀ (ਹਰਜੀਤ ਸਿੰਘ ਵਿਰਕ)- 10 ਨਿਹੰਗ ਸਿੰਘ ਜਥੇਬੰਦੀਆਂ ਨੇ ਸਿੱਖ ਪੰਥ ਦੀ ਸਿਰਮੌਰ ਜਥੇਬੰਦੀ 96 ਕਰੋੜੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਿੰਦਰ ਸਿੰਘ ਜੀ ਅਕਾਲੀ ਦੀ ਮਹਾਨ ਅਗਵਾਈ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਨੇੜੇ ਸ਼ਾਨਦਾਰ ਮੁਹੱਲਾ ਦਾ ਪ੍ਰਦਰਸ਼ਨ ਕਰਕੇ ਸਿੱਖ ਨੌਜਵਾਨ ਪੀੜ੍ਹੀ ਨੂੰ ਸਿੱਖੀ ਦੇ ਸੁਨਹਿਰੀ ਵਿਰਸਾ ਇਤਿਹਾਸ ਨਾਲ ਜੋੜਨ ਲਈ ਜੰਗੀ ਪੱਧਰ ਤੇ ਉਪਰਾਲੇ ਕੀਤੇ ।ਇਸ ਮੌਕੇ ਬਾਬਾ ਜੋਗਿੰਦਰ ਸਿੰਘ ਅਕਾਲੀ ਨੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਸਿੱਖੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ, ਪੀ ਏ ਗਿਆਨੀ ਮਨਦੀਪ ਸਿੰਘ ਤੇ ਹਜੂਰੀ ਸੇਵਕ ਬਾਬਾ ਲਖਵੀਰ ਸਿੰਘ ਨੇ ਦੱਸਿਆ ਕਿ ਦਲਪੰਥ ਵਲੋਂ ਪਰਸੋਂ ਦੇ ਰੋਜ ਤੋਂ ਵੇਈਂ ਪੁਲ ਦੇ ਨਜਦੀਕ ਕਪੂਰਥਲਾ ਰੋਡ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਏ ਗਏ ਸਨ ਜਿੰਨਾਂ ਦੇ ਅੱਜ ਸੰਪੂਰਨ ਭੋਗ ਤੋਂ ਉਪਰੰਤ ਦੀਵਾਨ ਸਜਾਏ ਗਏ ਜਿਸ ਵਿਚ ਪੰਥ ਪ੍ਰਸਿਧ ਰਾਗੀ, ਢਾਡੀ, ਕਵੀਸ਼ਰ ਤੇ ਸੰਤ ਮਹਾਪੁਰਸ਼ਾਂ ਨੇ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਵਿਸਥਾਰ ਨਾਲ ਚਾਨਣਾ ਪਾਇਆ।

ਉਪਰੰਤ ਨਿਹੰਗ ਸਿੰਘ ਜਥੇਬੰਦੀਆਂ ਨੇ ਆਪਣੇ ਘੋੜਿਆਂ ਤੇ ਸਵਾਰ ਨੇਜੇ, ਬਰਛੇ, ਖੰਡੇ, ਦੋਧਾਰੇ ਤੇ ਹੋਰ ਜੰਗੀ ਰਵਾਇਤੀ ਹਥਿਆਰਾਂ ਨਾਲ ਲੈਸ ਹੋ ਕੇ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਿੰਦਰ ਸਿੰਘ ਜੀ ਅਕਾਲੀ ਦੀ ਮਹਾਨ ਅਗਵਾਈ ਵਿੱਚ ਸ੍ਰੀ ਗੁਰਦੁਆਰਾ ਬੇਰ ਸਾਹਿਬ ਸਮੇਤ ਸਮੂਹ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਤੋਂ ਉਪਰੰਤ ਨਿਹੰਗ ਸਿੰਘਾਂ ਦੀਆਂ ਲਾਡਲੀਆਂ ਫੌਜਾਂ ਨੇ ਸ਼ਾਨਦਾਰ ਮੁਹੱਲਾ ਦਾ ਪ੍ਰਦਰਸ਼ਨ ਕੀਤਾ ਜਿਸ ਵਿਚ ਨੇਜਾਬਾਜੀ, ਗਤਕਾ ਬਾਜੀ, ਘੌੜਸਵਾਰੀ ਸਮੇਤ ਪੈਂਤੜੇ ਕੱਢਣੇ, ਕਿੱਲਾ ਤੇ ਕਿੱਲੀ ਪੁੱਟਣਾ, ਨੰਗੀਆਂ ਕਿਰਪਾਨਾਂ ਨਾਲ ਗਤਕੇ ਦੇ ਜੌਹਰ ਵਿਖਾਉਣ ਵਰਗੀਆਂ ਕਈ ਤਰ੍ਹਾਂ ਦੀਆਂ ਖਾਲਸਾਈ ਜੰਗ ਜੂੰ ਖੇਡਾਂ ਦਾ ਪ੍ਰਦਰਸ਼ਨ ਕਰਕੇ ਨੌਜਵਾਨ ਪੀੜ੍ਹੀ ਨੂੰ ਸਿੱਖੀ ਦੇ ਸੁਨਹਿਰੀ ਵਿਰਸਾ ਇਤਿਹਾਸ ਨਾਲ ਜੋੜਨ ਲਈ ਜੰਗੀ ਪੱਧਰ ਤੇ ਉਪਰਾਲੇ ਕੀਤੇ । ਮਹੱਲਾ ਖੇਡਣ ਵਾਲਿਆਂ ਨਿਹੰਗ ਸਿੰਘਾਂ ਅਤੇ ਸੰਤਾਂ ਮਹਾਪੁਰਸ਼ਾਂ ਨੂੰ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਿੰਦਰ ਸਿੰਘ ਜੀ ਅਕਾਲੀ ਬੁੱਢਾ ਦਲ ਵਲੋਂ ਸਨਮਾਨਿਤ ਕੀਤਾ। ਸ਼ਰਦਾਈਆਂ ਦੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਬਾਬਾ ਜੀ ਦੇ ਘੋੜਿਆਂ ਦੇ ਜਥੇਦਾਰ ਬਾਬਾ ਜੱਸਾ ਸਿੰਘ,ਜਥੇਦਾਰ ਬਾਬਾ ਹਰੀ ਸਿੰਘ ਤਰਨਾਦਲ, ਜਥੇਦਾਰ ਗੁਰਦੇਵ ਸਿੰਘ ਗਿਆਨੀ ਮਨਦੀਪ ਸਿੰਘ ਪੀ ਏ, ਬਾਬਾ ਲਖਵੀਰ ਸਿੰਘ ਨਵਾਬ ਹਜੂਰੀ ਸੇਵਕ, ਜਥੇਦਾਰ ਰਾਜਾ ਰਾਜ ਸਿੰਘ ਅਰਬਾਂ ਖਰਬਾਂ, ਬਾਬਾ ਨਰੈਣ ਸਿੰਘ ਮਿਸਲ ਸ਼ਹੀਦਾਂ, ਬਾਬਾ ਬਾਜ ਸਿੰਘ, ਬਾਬਾ ਸੁਖਪਾਲ ਸਿੰਘ ਮਾਲਵਾ ਤਰਨਾਦਲ,ਬਾਬਾ ਕਿੱਲੀਪੀਰ,ਜਥੇਦਾਰ ਹਰਜਿੰਦਰ ਸਿੰਘ ਕਪੂਰਥਲਾ, ਜਥੇਦਾਰ ਬਾਬਾ ਮੱਖਣ ਸਿੰਘ, ਗਿਆਨੀ ਬਲਬੀਰ ਸਿੰਘ ਹੈਡ ਰਾਗੀ,ਜਥੇਦਾਰ ਗੁਰਦੇਵ ਸਿੰਘ ਹੁਸਿਆਰਪੁਰ,ਗਿਆਨੀ ਸੁਰਿੰਦਰ ਸਿੰਘ ਹੈਡ ਗ੍ਰੰਥੀ ਦਲਪੰਥ,ਬਾਬਾ ਬਖਸ਼ੀਸ਼ ਸਿੰਘ ਮੁੱਲਾਂਪੁਰ,ਬਾਬਾ ਪਾਲ ਸਿੰਘ ਮੋਹੀ ਤੋਂ ਇਲਾਵਾ ਸੈਕੜੇ ਜਥੇਦਾਰ ਤੇ ਲਾਡਲੀਆਂ ਫੋਜਾਂ ਹਾਜਰ ਸਨ ।

Previous articleਕਿਸਾਨੀ ਸੰਘਰਸ਼ ਦੌਰਾਨ ਆਇਆ ਗਿੱਪੀ ਗਰੇਵਾਲ ਦਾ ਹਥਿਆਰਾਂ ਤੇ ਕੱਚੀ ਸ਼ਰਾਬ ਨੂੰ ਪ੍ਰਮੋਟ ਕਰਦਾ ਗੀਤ – ਆਲੋਚਨਾ ਸ਼ੁਰੂ  
Next articleਡੇਰਾਵਾਦ ਤੇ ਬਾਬਿਆਂ ਦੀ ਦਲਦਲੀ ਉੱਪਜ