ਨਿਸ਼ਾਨੇ ਉੱਤੇ

ਪਰਮਜੀਤ ਲਾਲੀ

(ਸਮਾਜ ਵੀਕਲੀ)

ਅਸੀਂ ਜਿੰਨਾਂ ਨੂੰ ਸਿਖਾਇਆ ਤੀਰ ਫੜਨਾ,
ਉਹੀ ਸਾਨੂੰ ਨੇ ਨਿਸ਼ਾਨੇ ਉਤੇ ਰੱਖੀ ਫਿਰਦੇ,
ਅਸੀਂ ਇਹਨਾਂ ਨੂੰ ਸਿਖਾਇਆ ਪੈਰਾਂ ਉੱਤੇ ਖੜਨਾ,
ਉਹੀ ਸਾਡੇ ਪੈਰਾਂ ਥੱਲੇ ਕੱਚ ਰੱਖੀ ਫਿਰਦੇ……..

ਜਿਹੜੇ ਸਾਡੇ ਸਿਰ ਉੱਤੇ ਮਾਰਦੇ ਸੀ ਚਾਂਗਰਾਂ,
ਸਾਡੇ ਕੋਲੋਂ ਲੰਘਦੇ ਨੇ ਹੁਣ ਗੈਰਾਂ ਵਾਂਗਰਾਂ -2
ਔਖਾ ਲਗਦਾ ਸੀ ਸਾਡੇ ਬਿਨਾਂ ਤੁਰਨਾ,
ਅੱਜ ਆਖਦੇ ਨੇ ਤੇਰੇ ਜੇਹੇ ਛਤੀ ਫਿਰਦੇ,
ਅਸੀਂ ਜਿਹਨਾਂ ਨੂੰ ਸਿਖਾਇਆ………

ਅਸੀਂ ਜਿੰਨਾਂ ਲਈ ਖ਼ੈਰਾਂ ਤੇ ਦੁਆਵਾਂ ਮੰਗੀਆਂ,
ਗੈਰਾਂ ਦੀਆਂ ਮਹਿਫ਼ਲਾਂ ਚ ਕਰਦੇ ਨੇ ਬੈਠ ਭੰਡੀਆਂ -2
ਪਿਆਰ- ਸਤਿਕਾਰ ਸਭ ਭੁੱਲਿਆ,
ਪਾਂਡ ਆਕੜਾਂ ਦੀ ਸਿਰ ਉੱਤੇ ਚੱਕੀ ਫਿਰਦੇ,
ਅਸੀਂ ਜਿਨ੍ਹਾਂ ਨੂੰ ਸਿਖਾਇਆ…………..

ਕਰਣੇ ਕੀ ਇਹੋ ਜੇ ਬਨੋਟੀ ਯਾਰ ਨੇ,
ਮੂੰਹ ਦੇ ਮਿੱਠੇ ਦਿਲਾਂ ਵਿੱਚ ਰੱਖ ਦੇ ਜੀ ਖਾਰ ਨੇ -2
ਗੈਰਾਂ ਦੀਆਂ ਉਂਗਲਾਂ ਤੇ ਯਾਰੋ ਚੜ੍ਹ ਕੇ,
ਸਾਡੇ ਕੋਲੋਂ ਪਾਸਾ ਹੁਣ ਵੱਟੀ ਫ਼ਿਰਦੇ,
ਅਸੀਂ ਜਿੰਨਾਂ ਨੂੰ ਸਿਖਾਇਆ………..

ਭਾਵੇਂ ਸਾਡੇ ਰਾਹਾਂ ਵਿੱਚ ਪਟੇ ਖੱਡੇ ਮਿੱਤਰੋ,
ਅਸੀਂ ਆਪਣੇ ਅਸੂਲ ਨਹੀਓ ਛੱਡੇ ਮਿੱਤਰੋ -2
ਜਿਹੜੇ ਚਾਹੁੰਦੇ ਸੀ ਮਿਟਾਉਣਾ ਸਾਡੀ ਹਸਤੀ,
ਉਹ ਆਪਣੀ ਹੀ ਪੋਚੀ ਹੁਣ ਫੱਟੀ ਫ਼ਿਰਦੈ,
ਅਸੀਂ ਜਿਹਨਾਂ ਨੂੰ ਸਿਖਾਇਆ…….

ਅਸੀਂ ਜਿੰਨਾਂ ਨੂੰ ਸਖਾਇਆ ਤੀਰ ਫੜਨਾ,
ਓਹੀ ਸਾਨੂੰ ਨੇ ਨਿਸ਼ਾਨੇ ਉਤੇ ਰੱਖੀ ਫਿਰਦੇ………

ਪਰਮਜੀਤ ਲਾਲੀ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਜ
Next articleਮਹਿਲਾ ਨੇ ਇਕੋ ਸਮੇਂ 10 ਬੱਚਿਆਂ ਨੂੰ ਦਿੱਤਾ ਜਨਮ, ਬਣਾਇਆ ਰਿਕਾਰਡ