ਹੁਸ਼ਿਆਰਪੁਰ (ਕੁਲਦੀਪ ਚੁੰਬਰ।) (ਸਮਾਜ ਵੀਕਲੀ)- ਨਿਗਰਾਨ ਇੰਜੀਨੀਅਰ ਸ੍ਰੀ ਗੁਰਪਿੰਦਰ ਸਿੰਘ ਸੰਧੂ ਢੋਲਬਾਹਾ ਉਸਾਰੀ ਹਲਕਾ ਵਲੋਂ ਜਨੌਡ਼ੀ ਡੈਮ ਸਮੇਤ ਵੱਖ ਵੱਖ ਡੈਮਾਂ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਸ੍ਰੀ ਗੁਰਪਿੰਦਰ ਸਿੰਘ ਸੰਧੂ ਵੱਲੋਂ ਜਨੌਡ਼ੀ ਡੈਮ ਦੇ ਨਾਲ ਹੀ ਡਮਸਾਲ ਡੈਮ ਢੋਲਬਾਹਾ ਡੈਮ ਅਤੇ ਥਾਨਾ ਡੈਮ ਦਾ ਵੀ ਨਿਰੀਖਣ ਕੀਤਾ ਗਿਆ । ਇਸ ਨਿਰੀਖਣ ਉਪਰੰਤ ਅਫ਼ਸਰਾਂ ਦੀ ਟੀਮ ਨੇ ਵਿਭਾਗ ਦੇ ਸਾਰੇ ਕਾਰਜਾਂ ਤੇ ਤਸੱਲੀ ਪ੍ਰਗਟ ਕੀਤੀ । ਜਨੌਡ਼ੀ ਡੈਮ ਦਾ ਨਿਰੀਖਣ ਕਰਵਾਉਂਦੇ ਸਮੇਂ ਇਸ ਮੌਕੇ ਅਧਿਕਾਰੀ ਕਰਮਚਾਰੀ ਸ੍ਰੀ ਅਮਿਤ ਸ਼ਰਮਾ ਐੱਸ ਡੀ ਓ, ਸ੍ਰੀ ਭੁਪਿੰਦਰ ਸਿੰਘ ਜੇ ਈ , ਸ੍ਰੀ ਸ਼ਾਮ ਸਿੰਘ ਜੇ ਈ , ਰਣਵੀਰ ਸਿੰਘ ਪਟਵਾਰੀ ਅਤੇ ਡੈਮ ਸਟਾਫ ਵਿਸ਼ੇਸ਼ ਤੌਰ ਤੇ ਹਾਜ਼ਰ ਸੀ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly