ਨਿਊ ਯਾਰਕ ਸਟੇਟ ਅਸੈਂਬਲੀ ਨੇ ਕਸ਼ਮੀਰ ਮਤਾ ਪਾਸ ਕੀਤਾ, ਭਾਰਤ ਨੇ ਨਿਖੇਧੀ ਕੀਤੀ

ਨਿਊ ਯਾਰਕ (ਸਮਾਜ ਵੀਕਲੀ) : ਨਿਊ ਯਾਰਕ ਸਟੇਟ ਅਸੈਂਬਲੀ ਨੇ ਮਤਾ ਪਾਸ ਕੀਤਾ ਹੈ ਜਿਸ ਵਿੱਚ ਗਵਰਨਰ ਐਂਡਰਿਊ ਕੁਓਮੋ ਨੂੰ 5 ਫਰਵਰੀ ਨੂੰ ਕਸ਼ਮੀਰ ਅਮਰੀਕੀ ਦਿਵਸ ਐਲਾਨ ਦੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਭਾਰਤ ਵੱਲੋਂ ਇਸ ’ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਗਈ ਹੈ ਤੇ ਕਿਹਾ ਹੈ ਕਿ ਲੋਕਾਂ ਨੂੰ ਵੰਡਣ ਲਈ ਜੰਮੂ-ਕਸ਼ਮੀਰ ਦੇ ਅਮੀਰ ਸਭਿਆਚਾਰਕ ਅਤੇ ਸਮਾਜਿਕ ਹਾਲਾਤ ਨੂੰ “ਸਵਾਰਥੀ ਹਿੱਤਾਂ” ਨੇ ਗਲਤ ਢੰਗ ਨਾਲ ਪੇਸ਼ ਕੀਤਾ ਹੈ। ਇਹ ਮਤਾ ਮੈਂਬਰ ਨਾਦਿਰ ਸਯੇਘ ਅਤੇ 12 ਹੋਰ ਮੈਂਬਰਾਂ ਦੁਆਰਾ ਸਪਾਂਸਰ ਕੀਤਾ ਗਿਆ ਹੈ, ਜਿਸ ਵਿਚ ਕਿਹਾ ਗਿਆ ਹੈ, “ਕਸ਼ਮੀਰੀ ਭਾਈਚਾਰੇ ਨੇ ਸਾਰੀਆਂ ਮੁਸੀਬਤਾਂ ਨੂੰ ਦਰਕਿਨਾਰ ਕਰਕੇ ਦ੍ਰਿੜ ਇਰਾਦਿਆਂ ਨਾਲ ਆਪਣੇ ਆਪ ਨੂੰ ਨਿਊ ਯਾਰਕ ਦੇ ਪ੍ਵਾਸੀ ਭਾਈਚਾਰਿਆਂ ਦੇ ਥੰਮ ਵਜੋਂ ਸਥਾਪਤ ਕੀਤਾ।” ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ “ਨਿਊ ਯਾਰਕ ਰਾਜ ਮਨੁੱਖੀ ਅਧਿਕਾਰਾਂ ਦਾ ਸਮਰਥਨ ਕਰਦਾ ਹੈ।”

Previous articleਰਾਜ ਸਭਾ ’ਚ ਨਹੀਂ ਹੋਵੇਗੀ ਜੰਮੂ-ਕਸ਼ਮੀਰ ਦੀ ਨੁਮਾਇੰਦਗੀ
Next articleਅਮਰੀਕਾ ਪ੍ਰਮਾਣੂ ਸਮਝੌਤੇ ਤੋਂ ਪਹਿਲਾਂ ਪਾਬੰਦੀਆਂ ਹਟਾਏ