ਨਿਊ ਜਰਸੀ ’ਚ ਗੋਲੀਬਾਰੀ ’ਚ ਚਾਰ ਹਲਾਕ

ਪੈਟਰਸਨ (ਅਮਰੀਕਾ) (ਸਮਾਜਵੀਕਲੀ) : ਉੱਤਰੀ ਨਿਊ ਜਰਸੀ ਵਿੱਚ ਇੱਕ ਭਾਈਚਾਰੇ ਵਿਚਾਲੇ ਸੜਕ ’ਤੇ ਗੋਲੀਬਾਰੀ ਦੌਰਾਨ 4 ਜਣੇ ਹਲਾਕ ਅਤੇ 3 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਨਿਊਜਰਸੀ ਦੇ ਪੈਟਰਸਨ ’ਚ ਮੰਗਲਵਾਰ ਰਾਤ 11 ਵਜੇ ਗੋਲੀਬਾਰੀ ਦੀ ਘਟਨਾ ਵਾਪਰੀ। ਮੌਕੇ ’ਤੇ ਚਾਰ ਜਣੇ ਜ਼ਖ਼ਮੀ ਪਾਏ ਗਏ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਕੁਝ ਸਮੇਂ ਮਗਰੋਂ ਉਨ੍ਹਾਂ ਨੇ ਦਮ ਤੋੜ ਦਿੱਤਾ। ਹਾਦਸੇ ’ਚ ਜ਼ਖ਼ਮੀ ਹੋਏ ਤਿੰਨ ਹੋਰ ਵਿਅਕਤੀ ਆਪ ਹਸਪਤਾਲ ਪਹੁੰਚ ਗਏ।

Previous articleਸੁੰਦਰੀਕਰਨ ਪ੍ਰਾਜੈਕਟ: ਟੋਇਆਂ ਕਾਰਨ ਦੁਕਾਨਦਾਰ ਪ੍ਰੇਸ਼ਾਨ
Next articleਅਮਰੀਕਾ ਨੇ ਡਬਲਿਊਐਚਓ ’ਚੋਂ ਬਾਹਰ ਹੋਣ ਬਾਰੇ ਯੂਐੱਨ ਨੂੰ ਜਾਣੂ ਕਰਵਾਇਆ