ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰੀ ਨੇ ਭਾਰਤੀ ਹਾਈ ਕਮਿਸ਼ਨਰ ਨਾਲ ਕੀਤੀ ਵਿਚਾਰ ਚਰਚਾ

ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰੀ ਇਆਨ ਲੀਸ ਗਾਲੋਵੇਅ ਨੇ ਬੁੱਧਵਾਰ ਭਾਰਤੀ ਹਾਈ ਕਮਿਸ਼ਨਰ ਮੁਕਤੇਸ਼ ਕੁਮਾਰ ਪਰਦੇਸੀ ਨਾਲ ਇਮੀਗ੍ਰੇਸ਼ਨ ਮਸਲਿਆਂ ‘ਤੇ ਵਿਚਾਰ ਚਰਚਾ ਕੀਤੀ। ਇਸ ਚਰਚਾ ‘ਚ ਵਿਆਹ ਵਾਲਾ ਵੀਜ਼ਾ, ਵਰਕ ਵੀਜ਼ਾ ਤੇ ਸਟੂਡੈਂਟ ਵੀਜ਼ੇ ਬਾਰੇ ਖੁੱਲ੍ਹ ਕੇ ਗੱਲਬਾਤ ਹੋਈ। ਮੰਤਰੀ ਨੇ ਭਾਰਤੀ ਹਾਈ ਕਮਿਸ਼ਨਰ ਨਾਲ ਆਪਣੀ ਤਸਵੀਰ ਵੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ ਤੇ ਲਿਖਿਆ ਹੈ ਕਿ ਨਿਊਜ਼ੀਲੈਂਡ ਤੇ ਇੰਡੀਆ ਰਿਲੇਸ਼ਨਸ਼ਿਪ ਬਹੁਤ ਤਾਕਤਵਾਰ ਹੈ ਤੇ ਅਸੀਂ ਲੋਕਾਂ ਦੀ ਭਲਾਈ ਲਈ ਇਕੱਠੇ ਕੰਮ ਕਰ ਰਹੇ ਹਾਂ।

ਦੱਸਣਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਵੀਜ਼ਿਆਂ ਵਿਚ ਵਰਤੀ ਜਾ ਰਹੀ ਿਢੱਲਮੱਠ ਅਤੇ ਬਿਨਾਂ ਵਜ੍ਹਾ ਲਗਾਈਆਂ ਜਾ ਰਹੀਆਂ ਸ਼ਰਤਾਂ ਨਾਲ ਸਥਾਨਕ ਮੀਡੀਆ ਵੀ ਸਰਗਰਮ ਸੀ, ਵਿਰੋਧ ਪ੍ਰਦਰਸ਼ਨ, ਵਿਰੋਧ ਰੈਲੀਆਂ ਤੇ ਵਿਸ਼ੇਸ਼ ਬੈਠਕਾਂ ਵੀ ਕੀਤੀ ਜਾ ਰਹੀਆਂ ਹਨ, ਜਿਨ੍ਹਾਂ ਨੇ ਇਮੀਗ੍ਰੇਸ਼ਨ ਵਿਭਾਗ ਦਾ ਧਿਆਨ ਇਸ ਪਾਸੇ ਖਿੱਚਿਆ ਲੱਗਦਾ ਹੈ।

Previous articleUS Senate passes short-term spending bill
Next articleIsraeli prosecutor accuses Netanyahu of fraud, abuse of trust