- ਅਪਰਾਧ: ਬਾਰਡਰ ਮੁਕਤ ਦੇਸ਼ ‘ਚ ਨਸ਼ੇ ਦੀ ਐਂਟਰੀ
- ਨਿਊਜ਼ੀਲੈਂਡ ‘ਚ 16 ਕਿਲੋਗ੍ਰਾਮ ਨਸ਼ਾ ਦਰਾਮਦਗੀ ਦੇ ਦੋਸ਼ੀ 24 ਸਾਲਾ ਹਰਪ੍ਰੀਤ ਲਿੱਧੜ ਨੂੰ 9 ਸਾਲਾਂ ਦੀ ਜੇਲ੍ਹ
- ਅਸਲ ਦੋਸ਼ੀ ਹੋਰ ਪਰ ਇਸ ਦੀ ਡਿਊਟੂ ਨਸ਼ਾ ਦੇ ਖੇਪ ਪ੍ਰਾਪਤ ਕਰਨਾ ਅਤੇ ਰੀਪੈਕ ਕਰਨਾ ਸੀ
ਔਕਲੈਂਡ (ਸਮਾਜਵੀਕਲੀ) – ਸਮੁੰਦਰ ਦੇ ਇਕ ਕਿਨਾਰੇ ਕੁਦਰਤੀ ਦੀ ਸੁੰਦਰਤਾ ਨਾਲ ਪਾਣੀ ਉਤੇ ਤੈਰਦੇ ਮੁਲਕ ਧਰਾਤਲ ਸਰਹੱਦ ਤੋਂ ਮੁਕਤ ਦੇਸ ਨਿਊਜ਼ੀਲੈਂਡ ਦੇ ਵਿਚ ਨਸ਼ਿਆਂ ਦੀ ਐਂਟਰੀ ਇਕ ਵੱਡਾ ਅਪਰਾਧ ਹੈ। ਪਰ ਨਸ਼ਿਆਂ ਦਾ ਸੌਦਾਗਰ ਕੋਈ ਨਾ ਕੋਈ ਨਵਾਂ ਤਰੀਕਾ ਲੱਭ ਕੇ ਇਸਨੂੰ ਦੇਸ਼ ਅੰਦਰ ਪੁੱਜਦਾ ਕਰਨ ਤੋਂ ਬਾਜ਼ ਨਹੀਂ ਆਉਂਦੇ। ਇਸ ਤਰ੍ਹਾਂ ਦੇ ਇਕ ਮਾਮਲੇ ਵਿਚ ਕੈਨੇਡਾ ਦੇ ਨਾਗਰਿਕ ਅਤੇ ਪਰ ਨਿਊਜ਼ੀਲੈਂਡ ਰਹਿੰਦੇ ਹਰਪ੍ਰੀਤ ਲਿੱਧੜ (24) ਨੂੰ ਔਕਲੈਂਡ ਹਾਈ ਕੋਰਟ ਵੱਲੋਂ 9 ਸਾਲਾਂ ਤੋਂ ਵੱਧ ਸਮੇਂ ਲਈ ਜੇਲ੍ਹ ਦੀ ਸਜਾ ਸੁਣਾਈ ਗਈ ਹੈ।
ਨਸ਼ਾ ਤਸਕਰਾਂ ਦੇ ਵਿਚ ਹਰਪ੍ਰੀਤ ਲਿੱਧੜ ਦਾ ਇਹ ਰੋਲ ਸੀ ਕਿ ਉਸਨੇ ਨਸ਼ੇ ਦੀ ਖੇਪ ਪ੍ਰਾਪਤ ਕਰਨੀ ਹੈ, ਸਟੋਰ ਕਰਨੀ ਹੈ ਅਤੇ ਰੀਪੈਕ ਕਰਕੇ ਦੁਬਾਰਾ ਵੰਡਣੀ ਹੈ। ਇਹ ਕਲਾਸ-ਏ ਦਾ ਮੈਥਾਫੇਟਾਮਿਨ (ਸਿੰਥੈਟਿਕ ਨਸ਼ਾ) 14 ਕਿਲੋਗ੍ਰਾਮ ਅਤੇ ਮੌਲੀ ਨਸ਼ਾ ਜਿਸ ਨੂੰ ਐਮ.ਡੀ.ਐਮ.ਏ. ਕਹਿੰਦੇ ਹਨ 2 ਕਿਲੋਗ੍ਰਾਮ ਤੱਕ ਬਿਜਲੀ ਦੀਆਂ ਵੱਡੀਆਂ ਮੋਟਰਾਂ ਦੇ ਵਿੱਚ ਲੁਕੋ ਕੇ ਇੱਥੇ ਮੰਗਵਾਇਆ ਸੀ। ਪਿਛਲੇ ਸਾਲ ਜਦੋਂ ਬਾਰਡਰ ਸਕਿਉਰਿਟੀ ਫੋਰਸ ਨੇ ਨਸ਼ੇ ਦੀ ਅੱਧਾ ਟਨ ਵਾਲੀ ਸ਼ਿਪਮੈਂਟ ਫੜੀ ਸੀ ਤਾਂ ਇਸ ਮਾਮਲੇ ਵਿਚ ਦੋ ਹੋਰ ਕੈਨੇਡੀਅਨ ਵੀ ਸ਼ਾਮਿਲ ਪਾਏ ਗਏ ਸਨ।
ਇਸ ਮਾਮਲੇ ਵਿਚ ਹਰਪ੍ਰੀਤ ਲਿੱਧੜ ਦੇ ਉਤੇ 14 ਕਿਲੋਗ੍ਰਾਮ ਨਸ਼ੇ ਦੀ ਤਸਕਰੀ ਦਾ ਕੇਸ ਚਲਦਾ ਸੀ। ਜਿਸ ਸਮੇਂ ਇਹ ਨਸ਼ਾ ਫੜਿਆ ਗਿਆ ਸੀ ਉਸ ਵੇਲੇ ਉਸਦੀ ਬਜ਼ਾਰੂ ਕੀਮਤ 235 ਮਿਲੀਅਨ ਡਾਲਰ ਸੀ। ਜਾਂਚ ਦੇ ਵਿਚ ਅੰਤਰਰਾਸ਼ਟਰੀ ਗ੍ਰੋਹਾਂ ਦੀ ਛਾਣਬੀਣ ਕੀਤੀ ਗਈ ਅਤੇ ਨਿਊਜ਼ੀਲੈਂਡ ਅਧਾਰਿਤ ਕੰਪਨੀ ਦੀ ਵੀ ਜਾਂਚ ਹੋਈ ਸੀ। ਪਿਛਲੇ ਸਾਲ ਅਗਸਤ ਮਹੀਨੇ ਇਹ ਸ਼ਿਪਮੈਂਟ ਥਾਈਲੈਂਡ ਤੋਂ ਆਈ ਸੀ ਅਤੇ ਇਸਨੂੰ ਹਾਈ ਰਿਸਕ ਸ਼੍ਰੇਣੀ ਵਿਚ ਰੱਖ ਕੇ ਜਾਂਚ ਕੀਤੀ ਗਈ ਸੀ। ਪਿਛਲੇ ਸਾਲ 6 ਸਤੰਬਰ ਨੂੰ ਇਸ ਖਬਰ ਨੂੰ ਨੈਸ਼ਨਲ ਮੀਡੀਆ ਨੇ ਪ੍ਰਕਾਸ਼ਿਤ ਕੀਤਾ ਸੀ।
ਇਸ ਸ਼ਿਪ ਦੇ ਵਿਚ 60 ਬਿਜਲੀ ਵਾਲੀਆਂ ਮੋਟਰਾਂ ਆਈਆਂ ਸਨ ਅਤੇ ਹਰ ਮੋਟਰ ਦੇ ਵਿਚ 8 ਕਿਲੋਗ੍ਰਾਮ ਦੇ ਕਰੀਬ ਨਸ਼ਾ ਲੁਕੋ ਕੇ ਰੱਖਿਆ ਗਿਆ ਸੀ। 65 ਕਸਟਮ ਅਧਿਕਾਰੀਆਂ ਅਤੇ ਪੁਲਿਸ ਸਟਾਫ ਨੇ ਉਸ ਸਮੇਂ ਇਸ ਜਾਂਚ-ਪੜ੍ਹਤਾਲ ਦੇ ਵਿਚ ਹਿੱਸਾ ਲਿਆ ਸੀ ਤੇ ਔਕਲੈਂਡ ਦੀਆਂ 9 ਵੱਖ-ਵੱਖ ਥਾਵਾਂ ਉਤੇ ਛਾਪੇਮਾਰੀ ਕੀਤੀ ਸੀ। ਇਸ ਛਾਪੇਮਾਰੀ ਵਿਚ ਵੀ 15 ਕਿਲੋਮਗ੍ਰਾਮ ਮੈਥ, ਇਕ ਬੰਦੂਕ ਅਤੇ ਭਾਰੀ ਮਾਤਰਾ ਵਿਚ ਨਕਦੀ ਫੜੀ ਗਈ ਸੀ। ਇਹ ਸਾਰੀ ਸਪਲਾਈ 6 ਮਹੀਨਿਆਂ ਵਾਸਤੇ ਪਹੁੰਚੀ ਸੀ। ਨਿਊਜ਼ੀਲੈਂਡ ਇਕ ਵਧੀਆ ਦੇਸ਼ ਹੈ ਅਤੇ ਇੱਥੇ ਨਸ਼ਿਆਂ ਦੀ ਆਯਾਤ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਂਦਾ ਹੈ। ਇਸ ਤਰ੍ਹਾਂ ਦੇ ਮਾਮਲੇ ਵਿਚ ਪੰਜਾਬੀ ਵਿਅਕਤੀ ਦਾ ਨਾਂਅ ਆ ਜਾਣਾ ਸੱਚਮੁੱਚ ਬਹੁਤ ਹੀ ਹੈਰਾਨੀ ਭਰਿਆ ਹੈ।
ਹਰਪ੍ਰੀਤ ਦੇ ਇਸ ਦਾਅਵੇ ਉਹ ਅਪਰਾਧ ਵਿੱਚ ‘ਧੋਖਾ ਖਾ ਗਿਆ’ ਸੀ ਅਤੇ ਉਸ ਨੂੰ ਕਮਿਊਨਿਟੀ ਵਿੱਚ ਮੈਥਾਮਫੇਟਾਮਾਈਨ ਦੇ ਖ਼ਤਰਿਆਂ ਦਾ ਕੋਈ ਪਤਾ ਨਹੀਂ ਸੀ।
ਮਾਣਯੋਗ ਜੱਜ ਡੱਫੀ ਨੇ ਹਰਪ੍ਰੀਤ ਲਿੱਧੜ ਨੂੰ ਸ਼ੁਰੂਆਤ ਵਿੱਚ ਪਹਿਲਾਂ 15 ਸਾਲ ਤੇ 6 ਮਹੀਨੇ ਦੀ ਸਜਾ ਸੁਣਾਈ ਸੀ ਪਰ ਫਿਰ ਉਸ ਨੇ ਘਟਾਉਣ ਵਾਲੇ ਕਾਰਨਾਂ ਨੂੰ ਦੱਸਣ ‘ਤੇ 10% ਦੀ ਛੋਟ ਦਿੱਤੀ ਜਿਸ ਵਿੱਚ ਪੂਰਵ ਚੰਗੇ ਚਰਿੱਤਰ ਅਤੇ ਪਹਿਲਾਂ ਕੋਈ ਦੋਸ਼ ਨਹੀਂ ਹੋਣਾ ਸੀ। ਕੈਨੇਡਾ ਅਧਾਰਿਤ ਪਰਿਵਾਰ ਸਮੇਤ ਹਮਾਇਤ ਕਰਨ ਵਾਲੇ ਲੋਕਾਂ ਵੱਲੋਂ ਅਦਾਲਤ ਨੂੰ ਕਈ ਪੱਤਰ ਪ੍ਰਦਾਨ ਕੀਤੇ ਗਏ। ਉਨ੍ਹਾਂ ਨੇ ਲਿੱਧੜ ਦੀ ਨੌਜਵਾਨ ਉਮਰ, ਭੋਲੇਪਣ ਅਤੇ ਜੀਵਨ ਤਜਰਬੇ ਦੀ ਘਾਟ, ਪਛਤਾਵਾ ਅਤੇ ਮੁਸ਼ਕਲਾਂ ਦੇ ਲਈ 5% ਦੀ ਛੋਟ ਦਿੱਤੀ।
ਜਿਸ ਨੂੰ ਜੇਲ੍ਹ ਵਿੱਚ ਬਿਨਾ ਕਿਸੇ ਪਰਸਨਲ ਸਪੋਰਟ ਦੇ ਇੱਕ ਵਿਦੇਸ਼ੀ ਨਾਗਰਿਕ ਦੇ ਰੂਪ ਵਿੱਚ ਸਾਹਮਣਾ ਕਰਨਾ ਪੈ ਸਕਦਾ ਹੈ, ਕੋਵਿਡ -19 ਸਰਹੱਦੀ ਪਾਬੰਦੀਆਂ ਦੁਆਰਾ ਵਧੇਰੇ ਮੁਸ਼ਕਲ ਬਣਾ ਦਿੱਤਾ ਗਿਆ। ਹਰਪ੍ਰੀਤ ਲਿੱਦੜ ਦੀ ਦੋਸ਼ੀ ਪਟੀਸ਼ਨ ‘ਤੇ ਵੀ 25% ਦੀ ਛੋਟ ਦਿੱਤੀ ਗਈ ਸੀ, ਉਸ ਦੀ ਕੁੱਲ ਸਜ਼ਾ 9 ਸਾਲ ਅਤੇ 3 ਮਹੀਨੇ ਕੈਦ ਦੀ ਹੈ। ਜਸਟਿਸ ਡੱਫੀ ਨੇ ਘੱਟੋ-ਘੱਟ ਕੈਦ ਦੀ ਮਿਆਦ ਨਿਰਧਾਰਿਤ ਨਹੀਂ ਕੀਤੀ, ਭਾਵ ਲਿੱਦੜ ਆਪਣੀ ਸਜ਼ਾ ਦੇ ਤੀਸਰੇ ਸਾਲ (ਇੱਕ ਤਿਹਾਈ ਦੀ ਸਜ਼ਾ) ਦੀ ਸਜ਼ਾ ਕੱਟਣ ਤੋਂ ਬਾਅਦ ਪੈਰੋਲ ਲਈ ਯੋਗ ਹੋਵੇਗਾ। ਪੈਰੋਲ ਮਿਲਣ ਤੋਂ ਬਾਅਦ ਹੀ ਉਸ ਨੂੰ ਦੇਸ਼ ‘ਚੋਂ ਡਿਪੋਰਟ ਕੀਤੇ ਜਾਣ ਦੀ ਸੰਭਾਵਨਾ ਹੈ।