ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ, ਸਿੱਖ ਸੁਪਰੀਮ ਸੁਸਾਇਟੀ 

ਨਿਊਜ਼ੀਲੈਂਡ – (ਹਰਜਿੰਦਰ ਛਾਬੜਾ) ਆਫ ਨਿਊਜ਼ੀਲੈਂਡ, ਇੰਡੋ-ਸਪਾਈਸ ਵਰਲਡ ਅਤੇ ਸਮੁੱਚੇ ਪੰਜਾਬੀ ਭਾਈਚਾਰੇ ਦੇ ਵਡਮੁੱਲੇ ਸਹਿਯੋਗ ਸਦਕਾ, ਵੱਡੇ ਬਾਈ ਤੀਰਥ ਅਟਵਾਲ ਹੋਰਾਂ ਦੀ ਖੇਡ ਕਲੱਬ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ 3 ਨਵੰਬਰ ਦਿਨ ਐਂਤਵਾਰ ਨੂੰ ਪਾਪਾਟੋਏ ਰੀਕਰੀਏਸ਼ਨ ਸੈਂਟਰ ਆਲੀ ਖੇਡ ਗਰਾਉਂਡ ‘ਚ ਸ਼ਾਨਦਾਰ ਖੇਡ ਮੇਲਾ ਕਰਵਾਇਆ ਜਾ ਰਿਹਾ ਏ, ਜਿਸ ਵਿੱਚ ਕਬੱਡੀ ਤੋਂ ਇਲਾਵਾ ਵਾਲੀਬਾਲ ਅਤੇ ਫੁੱਟਬਾਲ ਦੇ ਵੀ ਮੁਕਾਬਲੇ ਕਰਵਾਏ ਜਾਣਗੇ, ਸਾਰੇ ਵੀਰ-ਭਰਾ ਆਪਣੇ ਰੁਝੇਵਿਆਂ ‘ਚੋਂ ਸਮਾਂ ਕੱਢ ਕੇ ਏਸ ਖੇਡ ਮੇਲੇ ਦਾ ਆਨੰਦ ਮਾਣਨ ਲਈ ਜਰੂਰ ਆਪਣੇ ਪਰਿਵਾਰਾਂ ਸਮੇਤ ਪਹੁੰਚਿਓ, ਬਾਕੀ ਲੰਗਰ-ਪਾਣੀ ਦਾ ਪ੍ਰਬੰਧ ਵੀ ਪੂਰਾ ਹੋਣੈ, ਆਓ ਲਾਉਂਦੇ ਆਂ ਰੌਣਕਾਂ 3 ਨਵੰਬਰ ਨੂੰ ਪਾਪਾਟੋਏ ਆਲੀਆਂ ਖੇਡ ਗਰਾਉਂਡਾਂ ‘ਚ……….!!
(ਹਰਪ੍ਰੀਤ ਸਿੰਘ ਚੀਮਾਂ)
Previous articleDNA samples from Baghdadi’s underwear, blood confirmed identity
Next article6.6-magnitude earthquake jolts Philippines