ਨਿਊਯਾਰਕ ਦੇ ਹਸਪਤਾਲਾਂ ‘ਚ ਸਿੱਖਾਂ ਵੱਲੋਂ ਫ੍ਰੀ ਖਾਣੇ ਦੇ ਪ੍ਰਬੰਧ

ਅਮਰੀਕਾ, ਨਿਊਯਾਰਕ (ਸਮਾਜਵੀਕਲੀ) – ਨਿਊਯਾਰਕ ਦੇ ਹਸਪਤਾਲਾਂ ਵਿੱਚ ਜ਼ਿੰਦਗੀਆਂ ਨੂੰ ਖਤਮ ਕਰਨ ਲਈ ਜਿੱਥੇ ਮੌਤ ਆਪਣਾ ਕਹਿਰ ਵਰ੍ਹਾ ਰਹੀ ਹੈ ।ਉਥੇ ਨਿਊਯਾਰਕ ਵਿੱਚ ਡਾਕਟਰ ਅਤੇ ਨਰਸਾਂ ਕੋਵਿਡ-19 ਨੂੰ ਮਾਤ ਪਾਉਣ ਲਈ ਆਪਣੀ ਜ਼ਿੰਦਗੀ ਨੂੰ ਦਾਅ ਉੱਪਰ ਲਾਅ ਰਹੇ ਹਨ ।  ਨਿਉਯਾਰਕ ਵਿੱਚ ਰਹਿੰਦੇ ਸਿੱਖ ਆਪਣਾ ਫਰਜ ਸਮਝਦੇ ਹੋਏ ਅਤੇ ਨਿਊਯਾਰਕ ਦੇ ਹਸਪਤਾਲਾਂ ਵਿੱਚ ਸੰਘਰਸ਼ ਕਰ ਰਹੇ ਡਾਕਟਰਾਂ ਅਤੇ ਹਸਪਤਾਲਾਂ ਦੇ ਨਰਸਿੰਗ ਸਟਾਫ਼ ਲਈ ਗੁਰੂ ਦੇ ਲੰਗਰ ਲੈ ਕੇ ਸੇਵਾ ਵਿੱਚ ਹਾਜ਼ਰ ਹੋ ਰਹੇ ਹਨ। ਯਾਦ ਰਹੇ ਕਿ ਪਿਛਲੇ ਇੱਕ ਮਹੀਨੇ ਤੋਂ ਬਹੁਤ ਤੇਜ਼ੀ ਨਾਲ ਕੋਵਿਡ-19 (ਕੋਰੋਨਾ) ਨੇ ਅਮਰੀਕਾ ਵਿੱਚ ਕਹਿਰ ਵਰਤਾਉਣਾ ਸ਼ੁਰੂ ਕੀਤਾ ਹੋਇਆ ਹੈ ਅਤੇ ਸਾਰੇ ਅਮਰੀਕਾ ਵਿੱਚੋਂ ਮੁੱਖ ਤੌਰ ‘ਤੇ ਨਿਉਯਾਰਕ ਸਭ ਤੋਂ ਜ਼ਿਆਦਾ ਕੋਰੋਨਾ ਦੀ ਲਪੇਟ ਵਿੱਚ ਜਿਆਦਾ ਹੈ।

ਜਦਕਿ ਬਰੁਕਲਿਨ ਅਤੇ ਕਿਊਨਜ ਦੇ ਏਰੀਏ ਇਸ ਮਹਾਮਾਰੀ ਦੇ ਜ਼ਿਆਦਾ ਅਸਰ ਥੱਲੇ ਹੀ ਹਨ ਪਰ ਹਸਪਤਾਲਾਂ ਦੇ ਦ੍ਰਿਸ਼ ਇਥੇ ਬਹੁਤ ਖੌਫਨਾਕ ਹਨ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਹਰ ਰੋਜ਼ ਜ਼ਿੰਦਗੀਆਂ ਆਪਣਾ ਸ਼ਰੀਰ ਛੱਡ ਰਹੀਆਂ ਹਨ। ਹਸਪਤਾਲਾਂ ਵਿੱਚ ਲਾਸ਼ਾਂ ਦੇ ਢੇਰ ਲੱਗੇ ਹੋਏ ਹਨ, ਹਸਪਤਾਲਾਂ ਦੇ ਬਾਹਰ ਰੈਫਰੀਜੇਟਰ ਟਰਾਲਿਆਂ ਵਿੱਚ ਲਾਸ਼ਾਂ ਨੂੰ ਰੱਖਿਆ ਜਾ ਰਿਹਾ ਹੈ। ਅਜਿਹੇ ਵਿੱਚ ਹਰ ਪਾਸੇ ਮੌਤ ਦਾ ਪਸਾਰਾ ਵੇਖ ਕੇ ਵੀ ਡਾਕਟਰ ਅਤੇ ਹਸਪਤਾਲਾਂ ਦੇ ਨਰਸਿੰਗ ਸਟਾਫ਼ ਹੌਸਲਾ ਨਹੀਂ ਛੱਡ ਰਹੇ ਅਤੇ ਹਰ ਹੀਲਾ ਵਰਤ ਰਹੇ ਹਨ ਕਿ ਕਿਵੇਂ ਇਸ ਕਹਿਰ ਤੋਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।

ਉੱਥੇ ਨਿਊਯਾਰਕ ਦੇ ਸਿੱਖ ਵੀ ਇਸ ਮਾੜੇ ਦੌਰ ਵਿੱਚ ਨਿੱਤਰੇ ਹਨ ਅਤੇ ਅਮਰੀਕਾ ਵੱਲੋਂ ਇਸ ਮਹਾਮਾਰੀ ਖਿਲਾਫ ਲੜੀ ਜਾ ਰਹੀ ਇਸ ਲੜਾਈ ਵਿੱਚ ਪੂਰੇ ਅਮਰੀਕਾ ਵਿੱਚ ਸਿੱਖਾਂ ਨੇ ਆਪਣੀ ਅਹਿਮ ਭੂਮਿਕਾ ਵੀ ਨਿਭਾਈ ਹੈ। ਉਹਨਾਂ ਵੱਲੋਂ ਲੌੜਵੰਦਾਂ ਤੱਕ ਖਾਣਾ ਪਹੁੰਚਦਾ ਕੀਤਾ ਜਾ ਰਿਹਾ ਹੈ। ਜਿਸ ਵਿੱਚ ਵੈਲਫੇਅਰ ਕੌਂਸਲ ਵਰਲਡ ਸਿੱਖ ਪਾਰਲੀਮੈਂਟ ਅਤੇ ਯੂਨਾਈਟਿਡ ਸਿੱਖਸ ਜਥੇਬੰਦੀ ਦੇ ਸਾਂਝੇ ਉੱਦਮਾਂ ਨੇ ਸ਼ੁਰੂਆਤੀ ਦੇ ਦੌਰ ਵਿੱਚ ਪਹਿਲੇ 30 ਹਜ਼ਾਰ ਲੋਕਾਂ ਦੇ ਲਈ ਖਾਣੇ ਦੇ ਪ੍ਰਬੰਧ ਤੋਂ ਸ਼ੁਰੂ ਹੋ ਕੇ ਹੁਣ ਹਰ ਹਫ਼ਤੇ 2 ਹਜ਼ਾਰ ਤੋਂ 3 ਹਜ਼ਾਰ ਲੌੜਵੰਦਾਂ ਤੱਕ ਖਾਣਾ ਪਹੁੰਚਦਾ ਕੀਤਾ ਜਾ ਰਿਹਾ ਹੈ। ਜਿਸ ਵਿੱਚ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ, ਰਿਚਮੰਡ ਹਿੱਲ ਨਿਊਯਾਰਕ ਅਤੇ ਅਤੇ ਸਿੱਖ ਸ਼ੈਂਟਰ ਆਫ ਨਿਊਯਾਰਕ ਅਤੇ ਕਿਊਨਜ ਵਿਲੇਜ ਦੇ ਗੁਰੂ ਘਰਾਂ ਦੇ ਪ੍ਰਬੰਧਕ ਅਤੇ ਸੰਗਤਾਂ ਦੇ ਸਾਂਝੇ ਸਹਿਯੋਗ ਨਾਲ ਹਰ ਹਫਤੇ ਹਸਪਤਾਲਾਂ ਵਿਚ ਡਾਕਟਰਾਂ ਅਤੇ ਨਰਸਿੰਗ ਸਟਾਫ਼ ਲਈ ਲੰਗਰ ਦੀ ਸੇਵਾ ਨਿਭਾਅ ਰਹੇ ਹਨ।

ਹਰਜਿੰਦਰ ਛਾਬੜਾ – ਪਤਰਕਾਰ 9592282333

Previous articleਪ੍ਰਾਈਵੇਟ ਸਕੂਲ ਸਿਰਫ ਮਹੀਨੇ ਦੀ ਫੀਸ ਵਸੂਲ ਸਕਣਗੇ, ਦਿੱਲੀ ਸਰਕਾਰ ਦਾ ਵੱਡਾ ਫੈਸਲਾ
Next articleਪ੍ਰਵਾਸੀ ਮਜ਼ਦੂਰਾਂ ਦੀ ਅਹਿਮੀਯਤ ਸਮਝਣ ਦਾ ਸਮਾਂ