ਨਿਊਯਾਰਕ (ਸਮਾਜਵੀਕਲੀ) : ਪਿਛਲੇ ਕਈ ਦਿਨਾਂ ਵਾਂਗ ਵੀਰਵਾਰ ਨੂੰ ਵੀ ਨਿਊਯਾਰਕ ‘ਚ ਕੋਰੋਨਾ ਵਾਇਰਸ ਦੀਆਂ ਦੋ ਕਹਾਣੀਆਂ ਸਨ-ਇਕ ਜ਼ਿੰਦਗੀ ਦੀ ਤਰੱਕੀ ਨੂੰ ਉਤਸ਼ਾਹਤ ਕਰਨ ਵਾਲੀ ਤੇ ਦੂਜੀ ਤਬਾਹਕੁੰਨ ਨੁਕਸਾਨ ਵਾਲੀ। ਇਹ ਕਹਿਣਾ ਹੈ ਨਿਊਯਾਰਕ ਦੇ ਗਵਰਨਰ ਐਂਡਰਿਊ ਐੱਮ ਕੁਓਮੋ ਦਾ। ਪਿਛਲੇ ਦੋ ਹਫ਼ਤਿਆਂ ‘ਚ ਹਸਪਤਾਲ ‘ਚ ਦਾਖ਼ਲ ਹੋਣ ਵਾਲੇ ਮਰੀਜ਼ਾਂ ਦੀ ਰਫ਼ਤਾਰ ‘ਚ ਗਿਰਾਵਟ ਦੇਖੀ ਜਾ ਰਹੀ ਹੈ। ਇਕ ਦਿਨ ‘ਚ 20 ਫ਼ੀਸਦੀ ਤੋਂ ਡਿੱਗ ਕੇ ਇਹ ਇਕ ਅੰਕ ‘ਤੇ ਆ ਗਈ ਹੈ।
ਬੁੱਧਵਾਰ ਤੋਂ ਵੀਰਵਾਰ ਤਕ ਮਰੀਜ਼ਾਂ ਦੀ ਗਿਣਤੀ ‘ਚ 200 ਦਾ ਵਾਧਾ ਹੋਇਆ ਤੇ ਇਹ ਵਧ ਕੇ 18,279 ਹੋ ਗਈ। ਇਸ ਤਰ੍ਹਾਂ ਸਿਰਫ਼ ਇਕ ਫ਼ੀਸਦੀ ਦਾ ਵਾਧਾ ਦੇਖਿਆ ਗਿਆ। ਜੇਕਰ ਇਹੀ ਰੁਝਾਨ ਜਾਰੀ ਰਿਹਾ ਤਾਂ, ਛੇਤੀ ਹੀ ਹਸਪਤਾਲਾਂ ‘ਚ ਮਰੀਜ਼ਾਂ ਦੀ ਗਿਣਤੀ ‘ਚ ਗਿਰਾਵਟ ਹੋਣ ਲੱਗੇਗੀ। ਇਹ ਇਸ ਗੱਲ ਦਾ ਸੰਕੇਤ ਹੈ ਕਿ ਮਹਾਮਾਰੀ ਆਪਣੇ ਸਿਖਰ ‘ਤੇ ਪਹੁੰਚ ਕੇ ਉਤਰਣ ਲੱਗੀ ਹੈ। ਪਰ ਤਸਵੀਰ ਦਾ ਦੂਜਾ ਪਹਿਲੀ ਵੀ ਹੈ। ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।
ਬੁੱਧਵਾਰ ਤੋਂ ਵੀਰਵਾਰ ਤਕ 799 ਲੋਕਾਂ ਦੀ ਮੌਤ ਹੋ ਗਈ ਹੈ। ਇਕ ਦਿਨ ‘ਚ ਮਰਨ ਵਾਲਿਆਂ ਦਾ ਇਕ ਹੋਰ ਰਿਕਾਰਡ ਹੈ। ਕੁਓਮੋ ਇਸ ਮਹਾਮਾਰੀ ਦੇ ਮੁਕਾਬਲੇ 11 ਸਤੰਬਰ 2001 ਦੇ ਅੱਤਵਾਦੀ ਹਮਲੇ ਨਾਲ ਕਰਦੇ ਹਨ। ਉਨ੍ਹਾਂ ਨੇ ਇਸ ਨੂੰ ਇਕ ਮੂਕ ਧਮਾਕਾ ਕਿਹਾ, ਜਿਹੜਾ ਸਮਾਜ ‘ਚ ਇਕ ਹੀ ਤਰੀਕੇ ਨਾਨ ਨੁਕਸਾਨ ਪਹੁੰਚਾਉਂਦਾ ਹੈ।
ਹੁਣੇ ਜਿਹੇ ਦਿਨਾਂ ‘ਚ ਕੁਓਮੋ ਕਈ ਵਾਰ ਕਹਿ ਚੁੱਕੇ ਹਨ ਕਿ ਸ਼ਰੀਰਕ ਦੂਰੀ ਤੇ ਕਈ ਹੋਰ ਪਾਬੰਦੀਆਂ ਜਾਰੀ ਰਹਿਣਗੀਆਂ, ਕਿਉਂਕਿ ਸੂਬੇ ਵੱਲੋਂ ਹਾਸਲ ਤਰੱਕੀ ਨੂੰ ਕਾਇਮ ਰੱਖਣ ਲਈ ਇਹ ਜ਼ਰੂਰੀ ਹੈ। ਉਹ ਇਸ ਗੱਲ ਬਾਰੇ ਵੀ ਖ਼ਬਰਦਾਰ ਕਰ ਚੁੱਕੇ ਹਨ ਕਿ ਸੰਭਵ ਹੈ ਕਿ ਇਹ ਮਹਾਮਾਰੀ ਦਾ ਪਹਿਲਾ ਦੌਰ। ਜੇਕਰ ਮਰੀਜ਼ਾਂ ਦੀ ਗਿਣਤੀ ਵਧੀ, ਤਾਂ ਸੂਬੇ ਦੇ ਮਰੀਜ਼ਾਂ ਦੇ ਇਲਾਜ ਲਈ ਹਸਪਤਾਲ ‘ਚ ਹੋਰ ਵਧੇਰੇ ਬਿਸਤਰਿਆਂ ਤੇ ਵੈਂਟੀਲੇਟਰਾਂ ਦੀ ਜ਼ਰੂਰਤ ਪਵੇਗੀ। ਉਨ੍ਹਾਂ ਕਿਹਾ ਕਿ ਮਹਾਮਾਰੀ ਬਾਰੇ ਪਹਿਲਾਂ ਦੇ ਅੰਦਾਜ਼ੇ ਸਹੀ ਨਿਕਲੇ, ਤਾਂ ਮੌਜੂਦਾ ਇੰਤਜ਼ਾਮ ਨਾਕਾਫ਼ੀ ਹੋ ਸਕਦੇ ਹਨ।