ਨਿਊਜ਼ੀਲੈਂਡ ‘ਚ ਦੁਨੀਆ ਦਾ ਪਹਿਲਾ ਸਭ ਤੋਂ ਵੱਡਾ ‘ਲਾਈਵ ਸਮਾਰੋਹ’, ਜੁਟੇ 50 ਹਜ਼ਾਰ ਦਰਸ਼ਕ (ਤਸਵੀਰਾਂ)

ਨਿਊਜ਼ੀਲੈਂਡ ਆਕਲੈਂਡ  ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਕੋਰੋਨਾ ਦੇ ਇਸ ਦੌਰ ਵਿਚ ਜਿੱਥੇ ਦੁਨੀਆ ਦੇ ਕਈ ਦੇਸ਼ਾਂ ਵਿਚ ਪਾਬੰਦੀਆਂ ਲੱਗੀਆਂ ਹਨ, ਉੱਥੇ ਇਨਫੈਕਸ਼ਨ ਤੋਂ ਮੁਕਤ ਹੋਏ ਨਿਊਜ਼ੀਲੈਂਡ ਵਿਚ ਜ਼ਿੰਦਗੀ ਪਰਤਣ ਲੱਗੀ ਹੈ। ਸ਼ਨੀਵਾਰ ਨੂੰ ਇੱਥੇ ਈਡਨ ਪਾਰਕ ਵਿਚ ਸਿਕਸ-60 ਬੈਂਡ ਦੀ ਪੇਸ਼ਕਾਰੀ ਦੇਖਣ ਲਈ 50 ਹਜ਼ਾਰ ਦਰਸ਼ਕ ਜੁਟੇ। ਇਸੇ ਦੇ ਨਾਲ ਹੀ ਇਹ ਲਾਈਵ ਸਮਾਰੋਹ ਦੁਨੀਆ ਦਾ ਸਭ ਤੋਂ ਵੱਡਾ ਆਯੋਜਨ ਵੀ ਬਣ ਗਿਆ।

ਗਾਇਕ ਮਤੀਯੂ ਵਾਲਟਰਸ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਉਸ ਨੇ 50,000 ਤੋਂ ਜ਼ਿਆਦਾ ਪ੍ਰਸ਼ੰਸਕਾਂ ਨੂੰ ਵੇਖਿਆ। ਗਿਟਾਰਿਸਟ ਜੀ ਫਰੇਜ਼ਰ ਨੇ ਕਿਹਾ ਕਿ ਗਰਮੀਆਂ ਦੇ ਦੌਰੇ ਦੌਰਾਨ ਜਾਂਦੇ ਸਮੇਂ ਉਨ੍ਹਾਂ ਦਾ ਸਵਾਗਤ ਬਹੁਤ ਵਧੀਆ ਸੀ। ਉਹਨਾਂ ਮੁਤਾਬਕ ਲੋਕਾਂ ਦੀ ਇੰਨੀ ਵੱਡੀ ਗਿਣਤੀ ਦੇਖ ਕੇ ਬਹੁਤ ਖੁਸ਼ੀ ਹੋਈ। ਲੋਕ ਬਾਹਰ ਆਉਣ ਅਤੇ ਲਾਈਵ ਸੰਗੀਤ ਨੂੰ ਵੇਖਣ ਲਈ ਉਤਸੁਕ ਸਨ।

ਸ਼ਨੀਵਾਰ ਨੂੰ ਪੰਜ ਸੈੱਟ ਵਾਲੇ ਬੈਂਡ ਦੁਆਰਾ ਪੇਸ਼ਕਾਰੀ ਦਿੱਤੀ ਗਈ ਅਤੇ ਜੰਗ ਵਿਚ ਮਾਰੇ ਗਏ ਸੈਨਿਕਾਂ ਨੂੰ ਸਨਮਾਨ ਦਿੱਤਾ ਗਿਆ।ਇਸ ਦੌਰਾਨ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ,ਜਿਸ ਨਾਲ ਇਹ ਸਮਾਰੋਹ ਯਾਦਗਾਰੀ ਬਣ ਗਿਆ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੈਵਿਕ ਖੇਤੀ ਕਰਨ ਵਾਲਾ ਅਗਾਂਹਵਧੂ ਕਿਸਾਨ ਅਮਰੀਕ ਸਿੰਘ ਚੰਦੀ
Next articleਸਿਹਤ ਢਾਂਚਾ ਦਰੁੱਸਤ ਕਰਨ *ਚ ਐਨੀ ਦੇਰ ਕਿਉਂ ?