ਔਕਲੈਂਡ: ਭਾਰਤ ਦੀ ਸੀਨੀਅਰ ਸ਼ਟਲਰ ਸਾਇਨਾ ਨੇਹਵਾਲ ਹਾਲ ਹੀ ਵਿੱਚ ਖ਼ਤਮ ਹੋਈ ਏਸ਼ਿਆਈ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਮਿਲੀ ਹਾਰ ਨੂੰ ਭੁੱਲ ਕੇ ਮੰਗਲਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੇ ਨਿਊਜ਼ੀਲੈਂਡ ਓਪਨ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਖ਼ਿਤਾਬ ਜਿੱਤਣ ਦੇ ਇਰਾਦੇ ਨਾਲ ਉਤਰੇਗੀ। ਦੂਜਾ ਦਰਜਾ ਪ੍ਰਾਪਤ ਸਾਇਨਾ ਮਹਿਲਾ ਸਿੰਗਲਜ਼ ਦੇ ਪਹਿਲੇ ਗੇੜ ਵਿੱਚ ਚੀਨ ਦੀ ਵਾਂਗ ਝਿਯੀ ਦਾ ਸਾਹਮਣਾ ਕਰੇਗੀ। ਵਿਸ਼ਵ ਵਿੱਚ ਨੌਵੇਂ ਨੰਬਰ ਦੀ ਖਿਡਾਰਨ ਨੇ ਇਸ ਸਾਲ ਅਜੇ ਤੱਕ ਸਿਰਫ਼ ਇੰਡੋਨੇਸ਼ੀਆ ਮਾਸਟਰਜ਼ ਵਿੱਚ ਖ਼ਿਤਾਬ ਜਿੱਤਿਆ ਹੈ ਅਤੇ ਉਸ ਦੀ ਨਜ਼ਰ ਇੱਕ ਹੋਰ ਖ਼ਿਤਾਬ ’ਤੇ ਟਿਕੀ ਹੋਵੇਗੀ। ਪੀਵੀ ਸਿੰਧੂ ਇਸ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈ ਰਹੀ। ਇੱਕ ਹੋਰ ਭਾਰਤੀ ਅਨੂਰਾ ਪ੍ਰਭੂਦੇਸਾਈ ਦਾ ਸਾਹਮਣਾ ਮਹਿਲਾ ਸਿੰਗਲਜ਼ ਵਿੱਚ ਛੇਵਾਂ ਦਰਜਾ ਪ੍ਰਾਪਤ ਲੀ ਝੂਰੇਈ ਨਾਲ ਹੋਵੇਗਾ।
Sports ਨਿਊਜ਼ੀਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ ਅੱਜ ਤੋਂ