ਨਵੀਂ ਦਿੱਲੀ: ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ‘ਕਾਮਦਾਰਾਂ’ ਨੇ ਜਿੱਥੇ ਹਵਾਈ ਫ਼ੌਜ ਦੀ ਫਲੀਟ ਦਹਿਸ਼ਤਗਰਦਾਂ ’ਤੇ ਹਮਲਿਆਂ ਲਈ ਵਰਤੀ, ਉਥੇ ‘ਨਾਮਦਾਰਾਂ’ ਨੇ ਇਹ ਨਿੱਜੀ ਕਾਰਨਾਂ ਲਈ ਵਰਤੇ। ਇਕ ਟਵੀਟ ‘ਚ ਸ੍ਰੀ ਜੇਤਲੀ ਨੇ ਕਿਹਾ, ‘ਕਾਮਦਾਰ ਭਾਰਤੀ ਜਲਸੈਨਾ ਦੇ ਅਸਾਸਿਆਂ ਨੂੰ ਦਹਿਸ਼ਤਗਰਦਾਂ ’ਤੇ ਸਟਰਾਈਕ ਲਈ ਵਰਤ ਰਹੇ ਹਨ ਜਦੋਂਕਿ ਨਾਮਦਾਰਾਂ ਨੇ ਇਹਦੀ ਵਰਤੋਂ ਪਰਿਵਾਰ ਤੇ ਸਹੁਰਾ ਪਰਿਵਾਰ ਨਾਲ ਨਿੱਜੀ ਛੁੱਟੀਆਂ ਕੱਟਣ ਲਈ ਕੀਤੀ।’ ਇਕ ਵੱਖਰੇ ਟਵੀਟ ’ਚ ਜੇਤਲੀ ਨੇ ਕਿਹਾ ਕਿ ਕਾਂਗਰਸ ਤਾਮਿਲ ਨਾਡੂ ਵਿੱਚ ਡੀਐੱਮਕੇ ਨਾਲ ਭਾਈਵਾਲੀ ਤਹਿਤ ਮੌਜੂਦਾ ਲੋਕ ਸਭਾ ਚੋਣਾ ਲੜ ਰਹੀ ਤੇ ਇਹ ਉਹੀ ਪਾਰਟੀ ਹੈ ਜਿਸ ਨੂੰ ਕਾਂਗਰਸ ਰਾਜੀਵ ਗਾਂਧੀ ਦੀ ਹੱਤਿਆ ਦਾ ਦੋਸ਼ੀ ਦੱਸਦੀ ਰਹੀ ਹੈ।
INDIA ‘ਨਾਮਦਾਰਾਂ’ ਨੇ ਛੁੱਟੀਆਂ ਕੱਟਣ ਲਈ ਵਰਤੀ ਨੇਵਲ ਫਲੀਟ: ਜੇਤਲੀ