ਨਾਗਰਿਕਤਾ ਕਾਨੂੰਨ ਅਤੇ ਐੱਨਆਰਸੀ ਖ਼ਿਲਾਫ਼ ਸੰਘਰਸ਼ ਜਾਰੀ

ਕੇਂਦਰ ਸਰਕਾਰ ਵਲੋਂ ਪਾਸ ਕੀਤੇ ਸੀਏਏ, ਐਨਆਰਸੀ ਦੇ ਵਿਰੋਧ ਵਿੱਚ ਬੇਗਮਪੁਰਾ ਟਾਈਗਰ ਫ਼ੋਰਸ ਵਲੋਂ ਰਾਸ਼ਟਰੀ ਪ੍ਰਧਾਨ ਅਸ਼ੋਕ ਸੱਲ੍ਹਣ ਦੀ ਅਗਵਾਈ ਹੇਠ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ ਅਤੇ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ ਗਿਆ। ਫ਼ੋਰਸ ਦੇ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਰਾਸ਼ਟਰਪਤੀ ਤੋਂ ਮੰਗ ਕੀਤੀ ਕਿ ਸੀਏਏ, ਐਨਆਰਸੀ ਕਾਨੂੰਨ ਵਿੱਚ ਸੋਧ ਕੀਤੀ ਜਾਵੇ ਅਤੇ ਦੇਸ਼ ਅੰਦਰ ਹਰੇਕ ਧਰਮ ਨੂੰ ਬਰਾਬਰਤਾ ਦਾ ਹੱਕ ਦਿੱਤਾ ਜਾਵੇ। ਇਸ ਮੌਕੇ ਸੁਖਦੇਵ ਸਿੰਘ, ਪਰਮਜੀਤ ਪੰਮਾ, ਹੰਸ ਰਾਜ, ਅਵਤਾਰ ਸਿੰਘ, ਬਿਸ਼ਨ ਪਾਲ, ਚਮਨ ਲਾਲ, ਤਾਰਾ ਚੰਦ, ਅਮਰਜੀਤ ਸੰਧੀ,ਬਲਵੀਰ ਕੁਮਾਰ, ਸੋਮ ਦੇਵ, ਮਨਜੀਤ ਕੱਕੂ, ਦੇਸ ਰਾਜ ਬਿੱਲਾ, ਪ੍ਰਦੀਪ ਸੋਨੀ ਆਦਿ ਹਾਜ਼ਰ ਸਨ।

Previous articleਮੁਲਾਜ਼ਮ ਮੰਗਾਂ ਅਣਗੌਲਣ ਖ਼ਿਲਾਫ਼ ਰੋਹ ਭਖਿਆ
Next articleਰਾਸ਼ਟਰਪਤੀ ਵਲੋਂ ਕ੍ਰਿਸਮਸ ਦੀ ਵਧਾਈ