ਨਾਓਮੀ ਓਸਾਕਾ ਨੇ ਸੱਕਾਰੀ ਨੂੰ ਹਰਾਇਆ

ਬ੍ਰਿਸਬਨ: ਜਾਪਾਨ ਦੀ ਸਟਾਰ ਨਾਓਮੀ ਓਸਾਕਾ ਨੇ ਅੱਜ ਇੱਥੇ ਤਿੰਨ ਸੈੱਟਾਂ ਤੱਕ ਚੱਲੇ ਮੁਕਾਬਲੇ ਵਿੱਚ ਯੂਨਾਨ ਦੀ ਮਾਰੀਆ ਸੱਕਾਰੀ ਨੂੰ ਹਰਾ ਕੇ ਡਬਲਯੂਟੀਏ ਬ੍ਰਿਸਬਨ ਇੰਟਰਨੈਸ਼ਨਲ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਥਾਂ ਬਣਾ ਲਈ। ਟੂਰਨਾਮੈਂਟ ਵਿੱਚ ਤੀਜਾ ਦਰਜਾ ਪ੍ਰਾਪਤ ਓਸਾਕਾ ਨੇ ਦੋ ਘੰਟੇ ਚੱਲੇ ਮੁਕਾਬਲੇ ਵਿੱਚ ਸੱਕਾਰੀ ਨੂੰ 6-2, 6-7 (4/7), 6-3 ਨਾਲ ਸ਼ਿਕਸਤ ਦਿੱਤੀ। ਮੋਢੇ ਦੀ ਸੱਟ ਕਾਰਨ ਅਕਤੂਬਰ ਵਿੱਚ ਡਬਲਯੂਟੀਏ ਫਾਈਨਲਜ਼ ਵਿੱਚੋਂ ਬਾਹਰ ਹੋਣ ਮਗਰੋਂ ਓਸਾਕਾ ਦੀ ਇਸ ਸਾਲ ਇਹ ਪਹਿਲੀ ਜਿੱਤ ਸੀ। ਹੋਰ ਮੁਕਾਬਲਿਆਂ ਵਿੱਚ ਨੀਦਰਲੈਂਡ ਦੀ ਕਿੱਕੀ ਬਰਟੈਨਜ਼ ਨੇ ਯੂਕਰੇਨ ਦੀ ਡਾਇਨਾ ਯਸਟਰੇਮਸਕਾ ਨੂੰ 6-4, 1-6, 6-3 ਨਾਲ ਹਰਾਇਆ। ਮੈਡੀਸਨ ਕੀਅਜ਼ ਨੇ ਚੈੱਕ ਗਣਰਾਜ ਦੀ ਮੈਰੀ ਬੁਜ਼ਕੋਵਾ ਨੂੰ 6-3, 6-3 ਨਾਲ ਮਾਤ ਦਿੱਤੀ।

Previous articleਡਬਲਯੂਟੀਏ: ਸੇਰੇਨਾ ਵੱਲੋਂ 2020 ਦਾ ਜਿੱਤ ਨਾਲ ਆਗਾਜ਼
Next articleਜਥੇਦਾਰ ਵੱਲੋਂ ਸਿੱਖਾਂ ਦੇ ਅਸੁਰੱਖਿਅਤ ਹੋਣ ਬਾਰੇ ਟਿੱਪਣੀ ਚਿੰਤਾਜਨਕ: ਕੈਪਟਨ