ਨਾਈਜੀਰੀਆ ’ਚ ਟਵਿੱਟਰ ’ਤੇ ਅਣਮਿੱਥੇ ਸਮੇਂ ਲਈ ਰੋਕ

ਲਾਗੋਸ (ਸਮਾਜ ਵੀਕਲੀ): ਨਾਈਜੀਰੀਆ ਦੀ ਸਰਕਾਰ ਨੇ ਦੇਸ਼ ਭਰ ਵਿਚ ਟਵਿੱਟਰ ਸੇਵਾਵਾਂ ਨੂੰ ਅਣਮਿੱਥੇ ਸਮੇਂ ਲਈ ਰੋਕ ਦਿੱਤਾ ਹੈ, ਜਿਸ ਕਾਰਨ ਲੱਖਾਂ ਲੋਕ ਨੂੰ ਟਵਿੱਟਰ ਦੀ ਵਰਤੋਂ ਨਹੀਂ ਕਰ ਸਕੇ। ਨਾਈਜੀਰੀਆ ਦੀ ਸੰਚਾਰ ਸੇਵਾਵਾਂ ਦੀ ਸੰਸਥਾ ‘ਐਸੋਸੀਏਸ਼ਨ ਆਫ ਲਾਇਸੈਂਸਡ ਟੈਲੀ ਕਮਿਊਨੀਕੇਸ਼ਨ ਅਪਰੇਟਰਜ਼ ਨੇ ਬਿਆਨ ਵਿੱਚ ਕਿਹਾ ਕਿ ਇਸ ਦੇ ਮੈਂਬਰਾਂ ਨੇ ਸਰਕਾਰੀ ਨਿਰਦੇਸ਼ਾਂ ਅਨੁਸਾਰ ਟਵਿੱਟਰ ਦੀਆਂ ਸੇਵਾਵਾਂ ਰੋਕ ਦਿੱਤੀਆਂ ਹਨ।

ਪ੍ਰਾਪਤ ਜਾਣਕਾਰੀ ਮੁਤਾਬਕ ਨਾਈਜੀਰੀਆ ਸਰਕਾਰ ਨੇ ਕਿਹਾ ਸੀ ਕਿ ਮਾਈਕ੍ਰੋਬਲੌਗਿੰਗ ਸਾਈਟ ਦੀਆਂ ਸੇਵਾਵਾਂ ’ਤੇ ਰੋਕ ਲੱਗ ਰਹੀ ਹੈ ਕਿਉਂ ਕਿ ਟਵਿੱਟਰ ਨੇ ਵੱਖਵਾਦੀ ਅੰਦੋਲਨ ਬਾਰੇ ਰਾਸ਼ਟਰਪਤੀ ਮੁਹੰਮਦ ਬੁਹਾਰੀ ਵੱਲੋਂ ਕੀਤਾ ਟਵੀਟ ਹਟਾ ਦਿੱਤਾ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐੱਮਐੱਸਪੀ ਨੀਤੀ ਦਾਲਾਂ ਲਈ ਬਣਾਈ ਜਾਵੇ: ਨੀਤੀ ਆਯੋਗ ਮੈਂਬਰ
Next articleਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰਾਂ ’ਤੇ ਕਰੋਨਾ ਦਾ ਅਸਰ ਨਾ ਦੇ ਬਰਾਬਰ: ਜਮਹੂਰੀ ਕਿਸਾਨ ਸਭਾ