ਨਾਇਡੂ ਸਰਕਾਰ ਵੇਲੇ ਬਣੀ ਇਮਾਰਤ ਢਾਹੁਣੀ ਸ਼ੁਰੂ

ਆਂਧਰਾ ਪ੍ਰਦੇਸ਼ ਰਾਜਧਾਨੀ ਖੇਤਰੀ ਵਿਕਾਸ ਅਥਾਰਿਟੀ ਨੇ ਕ੍ਰਿਸ਼ਨਾ ਨਦੀ ਦੇ ਕੰਢੇ ’ਤੇ ਉਂਡਾਵਲੀ ’ਚ ਬਣੀ ਸਰਕਾਰੀ ਇਮਾਰਤ ‘ਪ੍ਰਜਾ ਵੇਦਿਕਾ’ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ ਹੈ। ਉਧਰ ਹਾਈ ਕੋਰਟ ਨੇ ਆਂਧਰਾ ਪ੍ਰਦੇਸ਼ ਸਰਕਾਰ ਦੀ ਇਸ ਕਾਰਵਾਈ ’ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ‘ਪ੍ਰਜਾ ਵੇਦਿਕਾ’ ਕਨਵੈਨਸ਼ਨ ਹਾਲ ਸਾਬਕਾ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਦੇ ਕਾਰਜਕਾਲ ਦੌਰਾਨ 8.90 ਕਰੋੜ ਰੁਪਏ ਦੀ ਲਾਗਤ ਨਾਲ ਉਸਾਰਿਆ ਗਿਆ ਸੀ ਤਾਂ ਜੋ ਸਰਕਾਰੀ ਕਾਨਫਰੰਸਾਂ ਕਰਵਾਈਆਂ ਜਾ ਸਕਣ ਕਿਉਂਕਿ ਸੂਬੇ ਦੀ ਨਵੀਂ ਰਾਜਧਾਨੀ ’ਚ ਅਜਿਹੀ ਕੋਈ ਹੋਰ ਥਾਂ ਨਹੀਂ ਸੀ। ‘ਪ੍ਰਜਾ ਵੇਦਿਕਾ’ ਨਾਇਡੂ ਦੀ ਰਿਹਾਇਸ਼ ਨੇੜੇ ਪੈਂਦੀ ਹੈ। ਪਿੱਛੇ ਜਿਹੇ ਹੋਈਆਂ ਵਿਧਾਨ ਸਭਾ ਚੋਣਾਂ ’ਚ ਹਾਰ ਮਗਰੋਂ ਨਾਇਡੂ ਨੇ ਮੁੱਖ ਮੰਤਰੀ ਵਾਈ ਐਸ ਜਗਨਮੋਹਨ ਰੈੱਡੀ ਨੂੰ ਪੱਤਰ ਲਿਖ ਕੇ ਇਮਾਰਤ ਨੂੰ ਆਪਣੀ ਰਿਹਾਇਸ਼ ਨਾਲ ਜੋੜਨ ਦੀ ਮੰਗ ਕੀਤੀ ਸੀ।

Previous articleਨਸ਼ਾ ਵਿਰੋਧੀ ਦਿਵਸ ਸਮਾਗਮ ਮਾੜੇ ਪ੍ਰਬੰਧਾਂ ਦੀ ਭੇਟ ਚੜ੍ਹਿਆ
Next articleਅੱਗ ਲੱਗਣ ਨਾਲ ਪ੍ਰਾਪਰਟੀ ਡੀਲਰ ਦਾ ਦਫ਼ਤਰ ਸੜਿਆ