ਉਪ ਰਾਸ਼ਟਰਪਤੀ ਐਮ ਵੈਂਕੱਈਆ ਨਾਇਡੂ ਨੇ ਐਤਵਾਰ ਨੂੰ ਇਥੇ ਭਾਰਤੀ ਸਫਾਰਤਖਾਨੇ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ। ਇਸ ਇਮਾਰਤ ਵਿੱਚ ਯੋਗ ਸੈਂਟਰ ਵੀ ਹੈ। ਅਫਰੀਕਾ ਦੇ ਤਿੰਨ ਮੁਲਕਾਂ ਦੇ ਛੇ ਦਿਨਾਂ ਦੌਰੇ ਦੇ ਦੂਜੇ ਪੜਾਅ ਤਹਿਤ ਸ਼ੁੱਕਰਵਾਰ ਨੂੰ ਉਹ ਇਥੇ ਪੁੱਜੇ ਸਨ। ਇਸ ਦੌਰੇ ਦਾ ਉਦੇਸ਼ ਬੋਤਸਵਾਨਾ, ਜ਼ਿੰਬਾਬਵੇ ਅਤੇ ਮਲਾਵੀ ਨਾਲ ਭਾਰਤ ਦੇ ਰਣਨੀਤਕ ਸਬੰਧ ਮਜ਼ਬੂਤ ਕਰਨਾ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ ਕਿ ਉਪ ਰਾਸ਼ਟਰਪਤੀ ਐਮ ਵੈਂਕੱਈਆ ਨਾਇਡੂ ਨੇ ਹਰਾਰੇ ਜ਼ਿੰਬਾਬਵੇ ਵਿੱਚ ਇਕ ਸਮਾਗਮ ਦੌਰਾਨ ਭਾਰਤੀ ਸਫਾਰਤਖ਼ਾਨੇ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਹੈ। ਨਵੀਂ ਇਮਾਰਤ ਵਿੱਚ ਅਸ਼ੋਕ ਚੱਕਰ ਅਤੇ ਯੋਗ ਕੇਂਦਰ ਵਰਗੀਆਂ ਵਸਤੂਸ਼ਿਲਪ ਦੀਆਂ ਵਿਸ਼ੇਸ਼ਤਾਵਾਂ ਹਨ। ਇਸ ਇਮਾਰਤ ਵਿੱਚ ਦਫ਼ਤਰ ਦੇ ਨਾਲ ਨਾਲ ਭਾਰਤੀ ਰਾਜਦੂਤ ਅਤੇ ਸਫਾਰਤਖ਼ਾਨੇ ਦੇ ਸੀਨੀਅਰ ਅਧਿਕਾਰੀਆਂ ਦੀ ਰਿਹਾਇਸ਼ ਹੋਵੇਗੀ। ਸ੍ਰੀ ਨਾਇਡੂ ਸੋਮਵਾਰ ਨੂੰ ਦਿੱਲੀ ਲਈ ਰਵਾਨਾ ਹੋਣਗੇ।
World ਨਾਇਡੂ ਵੱਲੋਂ ਹਰਾਰੇ ’ਚ ਸਫਾਰਤਖ਼ਾਨੇ ਦੀ ਇਮਾਰਤ ਦਾ ਨੀਂਹ ਪੱਥਰ