ਨਹੀਂ ਕਹਿਣਾਂ….

ਮਲਕੀਤ ਮੀਤ

 

(ਸਮਾਜ ਵੀਕਲੀ)

ਮੈਂ ਤੈਂਨੂੰ ਚੰਨ ਨਹੀਂ ਕਹਿਣਾਂ,
ਚੜ੍ਹੇ ਦਿਨ ਚੰਨ ਨੇ ਛੁੱਪ ਜਾਣਾਂ।

ਮੈਂ ਤੈਨੂੰ ਫੁੱਲ਼ ਨਹੀਂ ਕਹਿਣਾਂ,
ਪਤੈ ਪਤਝੜ ‘ਚ ਸੁੱਕ ਜਾਣਾਂ।

ਕਹਾਂ ਹੀਰਾ ਕਿਵੇਂ ਤੈਨੂੰ ?
ਜਾਣਦੈਂ ਇਸਨੇ ਖੁੱਸ ਜਾਣਾਂ।

ਨਾ ਤੂੰ ਏ ਜਾਮ,ਨਾ ਸ਼ਰਬਤ,
ਹੋਠੀਂ ਲਾਣਾ ਤੇ ਮੁੱਕ ਜਾਣਾਂ।

ਮੈਂ ਤੈਨੂੰ ਇਸ਼ਕ ਨਹੀਂ ਕਹਿਣਾ,
ਤੂੰ ਅੱਧ – ਵਾਟੇ ਹੀ ਟੁੱਟ ਜਾਣਾਂ।

ਮੈਂ ਤੈਨੂੰ ਹੀਰ ਕਿਉਂ ਆਖਾਂ,
ਖ਼ੌਰੇ ਕਿਸ ਛਿਣ ਤੂੰ ਰੁੱਸ ਜਾਣਾਂ।

ਮੈਂ ਤੈਨੂੰ ਗ਼ਜ਼ਲ ਆਖਾਂਗਾ,
ਮੈਂ ਜਿਸਨੂੰ ਗਾ ਕੇ ਮੁੱਕ ਜਾਣਾਂ।।

✍️ ਮਲਕੀਤ ਮੀਤ

Previous articleਪੱਛਮੀ ਬੰਗਾਲ ਕਾਂਗਰਸ ਦੇ ਪ੍ਰਧਾਨ ਦਾ ਦੇਹਾਂਤ
Next articleਅੰਮ੍ਰਿਤਸਰ ਵਿੱਚ ਸਿਹਤ ਕਾਮਿਆਂ ਵੱਲੋਂ ਭੁੱਖ ਹੜਤਾਲ ਸ਼ੁਰੂ