ਨਹਿਰੂ ਯੂਵਾ ਕੇਂਦਰ ਨੇ ਡਾ. ਬੀ. ਆਰ ਅੰਬੇਡਕਰ ਵੈੱਲਫੇਅਰ ਸੋਸਾਇਟੀ (ਰਜ਼ਿ.) ਛੋਕਰਾਂ ਨੂੰ ਦਿੱਤੀ ਫੁੱਟਬਾਲ ਦੀ ਕਿੱਟ

ਫਿਲੌਰ ਅੱਪਰਾ, (ਸਮਾਜ ਵੀਕਲੀ)-ਨਹਿਰੂ ਯੁਵਾ ਕੇਂਦਰ ਜਲੰਧਰ ਵਲੋਂ ਡਾ. ਬੀ. ਆਰ. ਅੰਬੇਡਕਰ ਫੈੱਲਫੇਅਰ ਸੋਸਾਇਟੀ (ਰਜ਼ਿ.) ਛੋਕਰਾਂ ਨੂੰ ਫੁੱਟਬਾਲ ਦੀ ਸਪੋਰਟਸ ਕਿੱਟ ਦਿੱਤੀ ਗਈ। ਇਹ ਸਪੋਰਟਸ ਕਿੱਟ ਸੋਸਾਇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਤੇ ਨੌਜਵਾਨ ਖਿਡਾਰੀਆਂ ਨੂੰ ਅੱਗੇ ਦੇ ਦਿੱਤੀ। ਇਸ ਮੌਕੇ ਸੋਸਾਇਟੀ ਨੇ ਸਮੂਹ ਅਹੁਦੇਦਾਰਾਂ ਨੇ ਬੋਲਦਿਆਂ ਕਿਹਾ ਕਿ ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ ਸੋਸਾਇਟੀ ਸਮਾਜ ਸੇਵਾ ਦੇ ਖੇਤਰ ‘ਚ ਆਪਣਾ ਬਣਦਾ ਯੋਗਦਾਨ ਪਾ ਰਹੀ ਹੈ। ਇਸ ਮੌਕੇ ਗੁਰਦੀਪ ਸਿੰਘ ਲਸਾੜਾ (ਨਹਿਰੂ ਯੁਵਾ ਕੇਂਦਰ ਜਲੰਧਰ), ਰਣਦੀਪ ਰਿੰਪੀ, ਮਾਸਟਰ ਸੰਦੀਪ ਕੁਮਾਰ, ਸੰਤ ਰਾਮ ਮੈਂਬਰ ਪੰਚਾਇਤ, ਅਵਤਾਰ ਸਿੰਘ, ਦੀਪਾ ਛੋਕਰ, ਪੰਡਿਤ ਚੰਦਨ, ਸੌਨੂੰ ਛੋਕਰਾਂ, ਸ਼ੇਰਾ ਛੋਕਰਾਂ ਤੇ ਹੋਰ ਨੌਜਵਾਨ ਵੀ ਹਾਜ਼ਰ ਸਨ।

Previous articleਆਪਣੇ ਗੀਤਾਂ ਨਾਲ ਗਾਇਕੀ ਦੇ ਪਿੜ ਚ’ ਧਮਾਲ ਪਾ ਰਿਹਾ “ਪਰਮਿੰਦਰ ਮਣਕੀ”
Next articleEng v Pak 3rd Test: Crawley, Buttler run Pak ragged in 3rd session