ਨਹਿਰੂ ਯੁਵਾ ਕੇਂਦਰ ਸੰਗਰੂਰ ਬਲਾਕ ਧੂਰੀ ਵੱਲੋਂ ‘ਵਿਕਾਸ ਦਿਵਸ’ ਨੂੰ ਸਮਰਪਿਤ ਜਾਗਰੂਕਤਾ ਰੈਲੀ ਕਰਵਾਈ ਗਈ

(ਸਮਾਜ ਵੀਕਲੀ): ਨਹਿਰੂ ਯੁਵਾ ਕੇਂਦਰ ਸੰਗਰੂਰ ਦੇ ਬਲਾਕ ਧੂਰੀ ਵਲੰਟੀਅਰ ਅਮਨਦੀਪ ਸਿੰਘ ਅਤੇ ਸਕਿੰਦਰ ਸਿੰਘ ਦੀ ਅਗਵਾਈ ਵਿੱਚ ‘ਵਿਕਾਸ ਦਿਵਸ’ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ । ਇਸ ਰੈਲੀ ਵਿੱਚ ਕਈ ਨੌਜਵਾਨ ਲੜਕੇ ਅਤੇ ਔਰਤਾਂ ਸਾਮਿਲ ਹੋਈਆਂ । ਪਿੰਡ ਦੀ ਸੱਥ ਤੋਂ ਲੈ ਕੇ ਪਿੰਡ ਦੇ ਖੇਡ ਗਰਾਊਂਡ ਤੱਕ ਇਹ ਰੈਲੀ ਕੀਤੀ ਗਈ। ਇਸ ਤੋਂ ਬਾਅਦ ਖੇਡ ਗਰਾਊਂਡ ਦੇ ਆਲੇ ਦੁਆਲੇ ਬੂਟੇ ਲਗਾਏ ਗਏ ਅਤੇ ਸਾਫ ਸਫਾਈ ਵੀ ਕੀਤੀ ਗਈ। ਇਸ ਪ੍ਰੋਗਰਾਮ ਦਾ ਆਯੋਜਨ ਬਲਾਕ ਧੂਰੀ ਦੇ ਪਿੰਡ ਜੱਖਲਾਂ ਵਿਖੇ ਕੀਤਾ ਗਿਆ। ਵਲੰਟੀਅਰ ਅਮਨਦੀਪ ਸਿੰਘ ਨੇ ਪਹੁੰਚੇ ਵਿਅਕਤੀਆਂ ਨੂੰ ਸੰਬੋਧਨ ਕਰਦੇ ਹੋਏ ਵਿਕਾਸਸ਼ੀਲ ਕਾਰਜਾਂ ਨੂੰ ਸਰਵਉੱਤਮ ਦੱਸਦੇ ਹੋਏ ਆਪਣੇ ਵਿਚਾਰ ਰੱਖੇ । ਪਹੁਚੇ ਸਾਰੇ ਵਿਅਕਤੀਆਂ ਲਈ ਖਾਣ ਪੀਣ ਦਾ ਖਾਸ ਪ੍ਰਬੰਧ ਕੀਤਾ ਗਿਆ, ਇਸ ਤਰ੍ਹਾਂ ਦੇ ਕਾਰਜ ਸਮਾਜ ਵਿੱਚ ਨਵੀਂ ਚੇਤਨਾ ਦੀ ਸਾਹਦੀ ਭਰਦੇ ਹਨ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਿਸ਼ਤਿਆਂ ਦਾ ਘਾਣ
Next articleਉੱਘੇ ਫਿਲਮ ਪ੍ਰਡਿਊਸਰ ਅਤੇ ਆਮ ਆਦਮੀ ਪਾਰਟੀ ਫਿਲੌਰ ਦੇ ਸੀਨੀਅਰ ਆਗੂ ਮਨੀ ਧਾਲੀਵਾਲ ਜੀ ਦੇ ਮਾਤਾ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ