ਨਹਿਰੂ ਯੁਵਾ ਕੇਂਦਰ ਸੰਗਰੂਰ ਦੇ ਬਲਾਕ ਧੂਰੀ ਵੱਲੋਂ ਖੇਡ ਜੇਤੂ ਬੱਚਿਆਂ ਦਾ ਸਨਮਾਨ

(ਸਮਾਜ ਵੀਕਲੀ): ਨਹਿਰੂ ਯੁਵਾ ਕੇਂਦਰ ਸੰਗਰੂਰ ਦੇ ਬਲਾਕ ਧੂਰੀ ਵਲੰਟੀਅਰ ਅਮਨਦੀਪ ਸਿੰਘ ਅਤੇ ਸਿੰਘ ਦੀ ਅਗਵਾਈ ਵਿੱਚ ਸਿੱਖਿਆ ਵਿਭਾਗ ਦੁਆਰਾ ਕਰਵਾਏ ਗਏ ਬਲਾਕ ਪੱਧਰੀ ਖੇਡ ਮੁਕਾਬਲਿਆਂ ਵਿੱਚੋਂ ਜੇਤੂ ਬੱਚਿਆਂ ਦਾ ਮੈਡਲ, ਟਰਾਫੀਆਂ ਅਤੇ ਕਿਤਾਬਾਂ ਨਾਲ ਮਾਨ ਸਨਮਾਨ ਕੀਤਾ ਗਿਆ। ਇਹ ਪ੍ਰੋਗਰਾਮ ਦਾ ਆਯੋਜਨ ਬਲਾਕ ਧੂਰੀ ਦੇ ਪਿੰਡ ਜੱਖਲਾਂ ਵਿਖੇ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਪਿੰਡ ਦੀ ਸਮੂਹ ਪੰਚਾਇਤ, ਹੋਰ ਮਹਿਮਾਨ ਅਤੇ ਬੱਚਿਆਂ ਦੇ ਮਾਤਾ ਪਿਤਾ ਵੀ ਸ਼ਾਮਿਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਮੁੱਖ ਅਧਿਆਪਕ ਸ ਸੰਦੀਪ ਸਿੰਘ ਜੀ ਨੇ ਬੱਚਿਆਂ ਦੀਆਂ ਪ੍ਰਾਪਤੀਆਂ ਤੋਂ ਜਾਣੂੰ ਕਰਵਾਇਆ। ਵਲੰਟੀਅਰ ਅਮਨਦੀਪ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਜੀਵਨ ਵਿੱਚ ਖੇਡਾਂ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਰੱਖੇ ਅਤੇ ਖੇਡਾਂ ਵਿੱਚ ਮੱਲਾਂ ਮਾਰ ਕੇ ਵੱਡੀਆਂ ਵੱਡੀਆਂ ਪਦਵੀਆਂ ਤੇ ਪਹੁੰਚਣ ਵਾਲੇ ਮਹਾਨ ਖਿਡਾਰੀਆਂ ਦੀਆਂ ਉਦਾਹਰਣਾਂ ਵੀ ਪੇਸ਼ ਕੀਤੀਆਂ। ਬੱਚਿਆਂ ਦਾ ਸਨਮਾਨ ਉਨ੍ਹਾਂ ਵਿੱਚ ਨਵੀਂ ਸ਼ਕਤੀ ਅਤੇ ਚੇਤਨਾ ਪੈਦਾ ਕਰਦਾ ਹੈ…

Previous articleSULAKHAN SINGH DARD RECIEVES  BRITISH EMPIRE MEDAL
Next articleਪਰਥ ‘ਚ ਝੀਲ ਕਾਰ ਹਾਦਸਾ ; ਡੁੱਬ ਮੋਈਆਂ 2 ਭਾਰਤੀ ਪਿਛੋਕੜ ਦੀਆਂ ਕੁੜੀਆਂ