ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਯੂਐੱਨ ਸੁਰੱਖਿਆ ਕੌਂਸਲ ਵਿੱਚ ਭਾਰਤ ਦੀ ਥਾਂ ਚੀਨ ਨੂੰ ਸਥਾਈ ਮੈਂਬਰੀ ਮਿਲਣ ਲਈ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ‘ਅਸਲ ਗੁਨਾਹਗਾਰ’ ਹਨ, ਜਿਨ੍ਹਾਂ ਭਾਰਤ ਦੀ ਥਾਂ ਚੀਨ ਨੂੰ ਤਰਜੀਹ ਦਿੱਤੀ ਸੀ। ਸ੍ਰੀ ਜੇਤਲੀ ਨੇ ਲੜੀਵਾਰ ਟਵੀਟ ਕਰਦਿਆਂ ਕਿਹਾ, ‘ਕਸ਼ਮੀਰ ਤੇ ਚੀਨ, ਦੋਵਾਂ ਬਾਰੇ ਅਸਲ ਗ਼ਲਤੀ ਕਰਨ ਵਾਲਾ ਸ਼ਖ਼ਸ ਇਕੋ ਵਿਅਕਤੀ ਸੀ।’ ਕੇਂਦਰੀ ਮੰਤਰੀ ਨੇ ਨਹਿਰੂ ਵੱਲੋਂ 2 ਅਗਸਤ 1955 ਨੂੰ ਮੁੱਖ ਮੰਤਰੀਆਂ ਨੂੰ ਲਿਖੇ ਪੱਤਰ ਦਾ ਵੀ ਹਵਾਲਾ ਦਿੱਤਾ, ਜਿਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਜੇਕਰ ਭਾਰਤ, ਚੀਨ ਦੀ ਥਾਂ ਸੁਰੱਖਿਆ ਕੌਂਸਲ ਦੀ ਮੈਂਬਰੀ ਸਵੀਕਾਰ ਕਰਦਾ ਹੈ ਤਾਂ ਇਸ ਦਾ ਮਤਲਬ ਚੀਨ ਨਾਲ ਆਢਾ ਲੈਣ ਹੋੋਵੇਗਾ ਤੇ ਜੇਕਰ ਚੀਨ ਵਰਗੇ ਮਹਾਨ ਮੁਲਕ ਨੂੰ ਸੁਰੱਖਿਆ ਕੌਂਸਲ ਵਿੱਚ ਥਾਂ ਨਹੀਂ ਦਿੱਤੀ ਜਾਂਦੀ ਤਾਂ ਇਹ ਉਸ ਨਾਲ ਧੱਕਾ ਹੋਵੇਗਾ।
INDIA ਨਹਿਰੂ ‘ਅਸਲ ਗੁਨਾਹਗਾਰ’: ਜੇਤਲੀ