ਨਹਾਉਣ_ਜਾਂ_ਇਸ਼ਨਾਨ

ਰੋਮੀ ਘੜਾਮੇਂ ਵਾਲਾ 

ਸਮਾਜ ਵੀਕਲੀ

ਜੰਮਦੇ ਤਾਂ ਦਾਈ ਨਹਾਉਣ
ਗੋਦ ਪਿਆਂ ਮਾਈ ਨਹਾਉਣ
ਵਿਆਹ ਨੂੰ ਭਰਜਾਈ ਨਹਾਉਣ
ਮੋਤ ਵੇਲੇ ਭਾਈ ਨਹਾਉਣ
ਚਾਰਾਂ ਵਿੱਚੋਂ ਇੱਕ ਵੀ ਜੇ
ਕਿਸੇ ਹਿੱਸੇ ਆਵੇ ਨਾ
ਸਫ਼ਰ ਇਹ ਜਹਾਨ ਦਾ ਜੀ
ਸਫ਼ਲ ਕੁਹਾਵੇ ਨਾ
ਕਿਉਂਕਿ ‘ਕੱਲੇ ਪਾਣੀ ਵਾਲੇ
ਹੁੰਦੇ ਨਾ ਇਹ ਨਹਾਉਣ ਜੀ
ਵਿੱਚ ਮੋਹ, ਮਮਤਾ, ਵੈਰਾਗ
ਵੀ ਤਾਂ ਹੋਣ ਜੀ
ਰੋਮੀਆ ਨਵ੍ਹਾਤਾ ਦਾਈ
ਮਾਈ, ਭਰਜਾਈ ਨੇ
ਘੜਾਮੇਂ ਬੰਦਾ ਬਣ
ਅੰਤ ਭਾਈ ਵੀ ਜੇ ਚਾਹੀਦੇ
ਘੜਾਮੇਂ’ ਬੰਦਾ ਬਣ
ਅੰਤ ਭਾਈ ਵੀ ਜੇ ਚਾਹੀਦੇ
ਰੋਮੀ ਘੜਾਮੇਂ ਵਾਲਾ
                  9855281105

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
Next articleਨਾਰੀ ਚੇਤਨਾ