ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਦੇਸ਼ ਦੇ ਕਿਸਾਨਾਂ ਦੀ ਅਵਾਜ਼ ਨੂੰ ਬੁਲੰਦ ਕਰਨ ਲਈ ਸਮੁੱਚੇ ਕਿਸਾਨਾਂ ਦੇ ਹੱਕ ਵਿਚ ਨਸਰਾਲਾ ਸਟੇਸ਼ਨ ਤੇ ਬਾਬਾ ਸਾਹਿਬ ਟਾਈਗਰ ਫੋਰਸ ਦੇ ਅਹੁਦੇਦਾਰ ਨਰਿੰਦਰ ਨਹਿਰੂ ਤੇ ਪੰਚ ਕੁਲਦੀਪ ਮਾਹੀ ਦੀ ਅਗਵਾਈ ਵਿਚ ਜਲੰਧਰ ਹੁਸ਼ਿਆਰਪੁਰ ਰੋਡ ਜਾਮ ਕਰਕੇ ਧਰਨਾ ਦਿੱਤਾ ਗਿਆ। ਅੱਜ ਦੇ ਬੰਦ ਦੀ ਕਾਲ ਤੇ ਪਹਿਰਾ ਦਿੰਦਿਆਂ ਫੋਰਸ ਦੇ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ।
ਕਿਉਂਕਿ ਉਹ ਦੇਸ਼ ਦੇ ਅੰਨ ਦਾਤਾ ਨੂੰ ਸੜਕਾਂ ਤੇ ਰੋਲ ਰਹੀ ਹੈ। ਜੇਕਰ ਕਿਸਾਨਾਂ ਦੇ ਹੱਕ ਵਿਚ ਸਰਕਾਰ ਨੇ ਫੈਸਲਾਂ ਨਾ ਕੀਤਾ ਤਾਂ ਇਹ ਸ਼ੰਘਰਸ਼ ਹੋ ਵੀ ਤੇਜ਼ ਹੋਵੇਗਾ। ਇਸ ਮੌਕੇ ਸਰਪੰਚ ਸੁਰਿੰਦਰ ਪਾਲ ਸਿੰਘ, ਓਮ ਪ੍ਰਕਾਸ਼, ਰਾਮ ਕਿਸ਼ਨ ਵਿਰਦੀ, ਬਿੱਲੂ ਦਿਓਵਾਲ, ਬੁੱਗਾ ਮਾਹੀ, ਜੋਗਿੰਦਰ ਮਾਹੀ, ਸੂਫ਼ੀ ਸਿਕੰਦਰ, ਮਨਦੀਪ ਵਿਰਦੀ, ਅਮਨ, ਬੱਬੂ ਕਾਲੂ ਦਿਓਵਾਲ, ਹੈਪੀ, ਕਮਲ, ਕੁਲਵਿੰਦਰ ਅਤੇ ਰੋਸ਼ਨ ਸਮੇਤ ਕਈ ਹੋਰ ਇਸ ਧਰਨੇ ਵਿਚ ਹਾਜ਼ਰ ਸਨ।