ਸ਼ਾਮਚੁਰਾਸੀ, (ਚੁੰਬਰ) (ਸਮਾਜਵੀਕਲੀ)– ਰੈਕਮਾ ਪ੍ਰੋਡਕਸ਼ਨ ਅਤੇ ਸਪੀਡ ਰਿਕਾਰਡਸ ਵਲੋਂ ਜਾਰੀ ਨਵ ਪ੍ਰਿੰਸ ਦਾ ਸਿੰਗਲ ਟਰੈਕ ‘ਗੱਲ ਸੁਣ ਲਾ’ ਧੂਮਧਾਮ ਨਾਲ ਰਿਲੀਜ਼ ਕੀਤਾ ਗਿਆ। ਗਾਇਕਾ ਗਿੰਨੀ ਮਾਹੀ ਦੇ ਬ੍ਰਦਰ ਨਵ ਪ੍ਰਿੰਸ ਦਾ ਇਹ ਸਿੰਗਲ ਟਰੈਕ ਸ਼ੋਸ਼ਲ ਮੀਡੀਏ ਤੇ ਬੜੀ ਧੂਮਧਾਮ ਨਾਲ ਰਿਲੀਜ਼ ਕੀਤਾ ਜਾ ਚੁੱਕਾ ਹੈ। ਇਸ ਟਰੈਕ ਦੇ ਗੀਤਕਾਰ ਅਮਰ ਹਨ ਜਦਕਿ ਇਸ ਦਾ ਮਿਊਜਿਕ ਬਲੱਡੀ ਬੀਟ ਟੀਮ ਦਾ ਹੈ। ਪ੍ਰੋਜੈਕਟ ਮੈਨੇਜਰ ਯੱਸ਼ ਮਾਹੀ ਨੇ ਦੱਸਿਆ ਕਿ ਗਾਇਕ ਨਵ ਪ੍ਰਿੰਸ ਇਸ ਤੋਂ ਪਹਿਲਾਂ ਵੀ ਇੰਚਾਰਜ ਸਿੰਗਲ ਟਰੈਕ ਨਾਲ ਸਰੋਤਿਆਂ ਵਿਚ ਆਪਣੀ ਭਰਵੀਂ ਹਾਜ਼ਰੀ ਲਗਾ ਚੁੱਕਾ ਹੈ। ਇਸ ਖੁਬਸੂਰਤ ਟਰੈਕ ਨੂੰ ਸ਼ੋਸ਼ਲ ਮੀਡੀਏ ਤੇ ਬੇਹੱਦ ਪ੍ਰਸਿੱਧੀ ਮਿਲ ਰਹੀ ਹੈ।