ਨਵੇਂ ਸਾਲ 2021 ਲਈ ਇੱਕ ਦੁਆ ਜ਼ਰੂਰ ਕਰਿਓ

ਰਣਦੀਪ ਸਿੰਘ ਰਾਮਾਂ

(ਸਮਾਜ ਵੀਕਲੀ)

ਕੁਦਰਤ ਦਾ ਇੱਕ ਨਿਯਮ ਹੈ । ਮਹੀਨੇ ਵੀ ਬਦਲਦੇ , ਰੁੱਤਾਂ ਵੀ ਬਦਲਦੀਆਂ ,ਸਾਲ ਵੀ ਆਉਂਦੇ ਜਾਂਦੇ ਰਹਿੰਦੇ । ਜਿਹੜਾ 2020 ਸਾਲ ਆਇਆ ,ਅਜਿਹਾ ਸਾਲ ਪਰ ਸਾਨੂੰ ਸਾਰਿਆ ਨੂੰ ਯਾਦ ਰਹਿਣਾ , ਪਰ ਪਤਾ ਨੀ ਕੁਦਰਤ ਨੇ ਕਿਹੜਾ ਝਟਕਾ ਲਵਾਇਆ । ਸਾਰੀ ਦੁਨੀਆ ਕੰਬਣ ਲਾ ਤੀ । 2020 ਸੰਨ ਚੜਿਆ ਸੀ । ਜਨਵਰੀ , ਫ਼ਰਵਰੀ ਮਹੀਨਾ ਲੰਘਿਆ ਮਾਰਚ  ਮਹੀਨੇ ਦੀ 20 ਕੁ ਤਰੀਕ ਨੂੰ ਲੌਕਡਾਊਨ ਹੋ ਗਿਆ ।

ਚਾਰ ਪੰਜ ਦਿਨ ਲੰਘੇ , ਪਿੰਡਾ ਸ਼ਹਿਰਾਂ , ਗਲੀ ਮੁਹੱਲਿਆਂ  ਵਿੱਚ ਸਨਾਟਾ ਛਾ ਗਿਆ । ਸਹਿਰ ਬਜ਼ਾਰ ਬੰਦ ਹੋ ਗਏ ।ਰਿਸ਼ਤੇਦਾਰਾਂ ਨੂੰ ਮਿਲਣ ਦੀ ਬੜੀ ਦੂਰ ਦੀ ਗੱਲ ਸੀ । ਆਂਢ ਗੁਆਂਢ ਨੂੰ  ਵੀ ਮਿਲਣੋ ਗਏ । ਘਰ ਪਰਿਵਾਰ ਇਕੱਠੇ ਹੋ ਕੇ ਵੀ ਬਹਿਣ ਤੋਂ ਵੀ ਗਏ । ਹਰ ਚੀਜ਼ ਨੂੰ ਹੱਥ ਧੋ ਕੇ ਲਾਉਂਦੇ ਸੀ । ਇਕ ਦੂਜੇ ਨੂੰ ਟੱਚ ਕਰਨ ਤੋਂ  ਵੀ ਗਏ । ਆਪਣੇ ਹੀ ਬੱਚਿਆ ਨੂੰ ਹੱਥ ਲਾਊਣ ਤੇ ਗਰੇਜ ਕਰਦੇ ਸੀ ।ਸਭ ਦੇ ਕੰਮ ਧੰਦੇ ਬੰਦ ਹੋ ਗਏ ਸੀ।

ਡਾਕਟਰ ਵੀ ਆਪਣੇ ਹਸਪਤਾਲ ਵਿੱਚ ਕਿਸੇ ਮਰੀਜ਼ ਨੂੰ ਹੱਥ ਵੀ  ਨਹੀਂ ਲਾਉਂਦੇ ਸੀ । ਦੁਸਰਾ ਮੂੰਹ ਢੱਕ ਰੱਖਣਾ ਹਰ ਇੱਕ ਤੋਂ ਦੂਰੀ ਬਣਾ ਕੇ ਰੱਖਣੀ ।ਕਈ ਡਾਕਟਰ ਨੇ ਤਾਂ ਹਸਪਤਾਲ ਵੀ ਬੰਦ ਕਰ ਦਿੱਤੇ ਸੀ । ਗੱਡੀਆਂ , ਮੋਟਰ-ਸਾਈਕਲ ਸਭ ਅੰਦਰ ਲਾਗੇ । ਪੂਰਨ  ਤੋਰ ਤੇ ਘਰਾਂ ਵਿੱਚ ਬੰਦ ਹੋ ਗਏ ਸੀ। ਜਿਹੜਾ ਮਨੁੱਖ ਦਿਨ ਰਾਤ ਟਿਕਦਾ ਨਹੀਂ ਸੀ । ਗੁਰੂ ਘਰਾਂ ਵਿੱਚ ਜਾਣ ਤੋਂ ਅਸਮਰੱਥ ਹੋ ਗਏ ਸੀ । ਜੋ ਵੀ ਕੋਈ ਚਾਈ ,ਚਾਈ ਬਾਹਰਲੇ ਮੁਲਖ ਤੋਂ ਆਇਆ ਸੀ । ਉਹਨਾ ਦੇ ਘਰ ਦੇ ਦਰਵਾਜ਼ਿਆਂ  ਨੋਟਿਸ ਲਗਾ ਦਿੱਤੇ ਗਏ । ਕਿ ਘਰਾਂ ਤੋਂ ਬਾਹਰ ਨਹੀਂ ਨਿਕਲਣਾ ।

ਅੱਡਾ  ਵੱਡਾ ਖੋਫ ਬਣ ਗਿਆ ਸੀ । ਘਰ ਬੈਠੇ ਟੀ ਵੀ ਦੇਖਦੇ ਸੀ ਮੀਡੀਏ ਵਾਲ਼ਿਆਂ ਨੇ ਦਿਖਾ ਦਿਖਾ ਖ਼ਬਰਾਂ ਐਡਾ ਵੱਡਾ ਡਰ ਪਾ ਦਿੱਤਾ ਸੀ । ਆ ਕਿਹੋ – ਜਿਹੀ ਬਿਮਾਰੀ ਆ ਗਈ । ਸਭ ਏਅਰ ਪੋਰਟ ਬੰਦ ਹੋ ਗਏ ।ਚੀਨ ਵਿੱਚ ਕਾਫ਼ੀ ਹਲਚਲ ਮੱਚ ਗਈ ਸੀ  । ਅਮਰੀਕਾ , ਇਟਲੀ ਤਕਰੀਬਨ ਬਾਹਰਲੀਆਂ ਸਾਰੀਆਂ ਕੰਟਰੀਆ ਹੀ ਇਸ ਬੀਮਾਰੀ ਦੀ ਲਪੇਟ ਵਿੱਚ ਆ ਗਈਆਂ । ਘਰਾਂ ਵਿੱਚ ਸਭ ਜਦੋਂ  ਬੋਰ ਹੋ ਗਏ । ਸਭ ਦੇ ਮਨ ਵਿੱਚ ਆਹੀ ਗੱਲ ਸੀ । ਕਿ ਦੁਨੀਆ ਦਾ ਅੰਤ ਆ ਗਿਆ । ਹਰ ਇਨਸਾਨ  ਪਾਠ ਪੂਜਾ ਕਰਨ ਲੱਗਾ  । ਪਰ ਕਿਹੋ ਜਿਹੀ ਬੀਮਾਰੀ ਸੀ ।

ਹਰ ਦਿਨ ਬੀਤ ਦਾ ਗਿਆ  । ਸਮਾ ਫਿਰ ਪਹਿਲਾ ਵਰਗਾ ਹੋਣ ਲੱਗਾ । ਰਾਹਤ ਮਿਲਣੀ ਸ਼ੁਰੂ ਹੋਈ । ਕਰੋਨਾ ਵਾਇਰਸ ਦੇ ਦਿਨਾਂ ਵਿੱਚ ਸਰਕਾਰ ਨੇ ਨਵਾਂ ਕਾਨੂੰਨ ਲਾਗੂ ਕਰਤਾ , ਫਿਰ ਪਤਾ ਲੱਗਿਆ ਕਿਸਾਨੀ ਧਰਨਿਆਂ ਦਾ ਕੰਮ ਸ਼ੁਰੂ ਹੋ ਗਿਆ । 2-3 ਮਹੀਨੇ ਲਗਾਤਾਰ ਚੱਲਦਾ ਰਿਹਾ । ਹੁਣ ਖੇਤਾਂ ਤੋਂ ਦਿੱਲੀ ਤੱਕ 2020 ਸਾਲ ਦਾ ਅੰਤ ਆ ਗਿਆ । ਬੱਸ ਅਰਦਾਸ ਕਰਿਓ ਕਿ 2020 ਵਰਗਾ ਸਾਲ ਜ਼ਿੰਦਗੀ ਵਿੱਚ ਕਦੇ ਨਾਂ ਆਵੇ। 2021 ਸਾਲ ਸਭ ਲਈ ਖੁਸ਼ੀਆ ਲੇ ਕੇ ਆਵੇ । ਆਉਣ ਵਾਲੇ ਨਵੇਂ ਸਾਲ ਲਈ 2021 ਬਹੁਤ ਬਹੁਤ ਵਾਧਾਈਆ।

-ਲੇਖਕ
ਰਣਦੀਪ ਸਿੰਘ ਰਾਮਾਂ (ਮੋਗਾ)
9463293056 

Previous articleਲੋੜਵੰਦਾਂ ਲਈ ਸ਼ਾਲਾਮਾਰ ਬਾਗ ਵਿਖੇ ਰੈਣ ਬਸੇਰਾ ਸ਼ੁਰੂ
Next article*ਆਪੋ-ਆਪਣੀ ਸੋਚ।*