(ਸਮਾਜ ਵੀਕਲੀ)
ਅੱਜ ਦੀ ਨਵੀਂ ਪੀੜ੍ਹੀ ਦੇ ਨੋਜਵਾਨ ਮੋਬਾਈਲ ਚਲਾਉਣ ਤੇ ਵਿਅਸਤ ਹਨ। ਉਹਨਾਂ ਨੂੰ ਮੋਬਾਈਲ ਤੋਂ ਇਲਾਵਾ ਕੁਝ ਹੋਰ ਦਿਖਾਈ ਹੀ ਨਹੀਂ ਦਿੰਦਾ ਹੈ। ਉਹ ਜਾ ਤਾਂ ਮੋਬਾਈਲ ਤੇ ਸਟੋਰੀ ਜਾ ਵਿੰਗੇ ਟੇਡੇ ਮੂੰਹ ਬਣਾ ਕੇ ਸੈਲਫੀਆ ਖਿੱਚ ਪਾਉਦੇ ਰਹਿੰਦੇ ਹਨ।
ਪਰ ਅੱਜ ਦੇ ਸਮੇਂ ਵਿੱਚ ਵੀ ਇੱਕ ਨੋਜਵਾਨ ਜਗਤ ਜੋ ਕਿ ਧਾਲੀਵਾਲ ਪਿੰਡ ਉੱਗੋਕੇ ਜ਼ਿਲਾ ਬਰਨਾਲਾ ਦਾ ਰਹਿਣ ਵਾਲਾ ਹੈ। ਪੜਾਈ ਚ ਉਹਨਾਂ ਨੇ ਮੈਟ੍ਰਿਕ ਕੀਤੀ ਹੈ। ਫਿਰ ਵੀ ਉਹਨਾਂ ਨੇ ਆਪਣੇ ਪੁਰਾਤਨ ਵਿਰਸੇ ਨੂੰ ਆਪਣੇ ਦਿਲ ਨਾਲ ਲਗਾ ਕੇ ਸਾਂਭ ਰੱਖਿਆ ਹੈ। ਪੁਰਾਣੇ ਸਮੇਂ ਦੀ ਹਰ ਚੀਜ਼ ਨਾਲ ਉਹਨਾਂ ਦਾ ਬਹੁਤ ਲਗਾਵ ਹੈ। ਉਹਨਾਂ ਦੀ ਉਮਰ 26 ਕੁਝ ਸਾਲ ਦੀ ਹੈ। ਉਹ ਸਟੈਂਡਰਡ ਕੰਪਨੀ ਵਿੱਚ ਨੋਕਰੀ ਕਰਦੇ ਹਨ।ਪਰ ਉਹਨਾਂ ਨੂੰ ਇਹ ਸ਼ੋਕ ਆਪਣੇ ਪਰਿਵਾਰ ਚ ਰਹਿ ਕੇ ਹੀ ਹੋਇਆ ਹੈ। ਉਹਨਾਂ ਦੇ ਪਿਤਾ ਜੀ ਨੂੰ ਤਵਿਆ ਦਾ ਸ਼ੋਕ ਸੀ।
ਉਹਨਾਂ ਕੋਲ ਸਾਰੇ ਪੁਰਾਣੇ ਤਵੇ ਪੱਥਰ ਦੇ ਰਿਕਾਰਡ 78 ਦੀ ਸਪੀਡ ਵਾਲੇ ਪਲਾਸਟਿਕ ਦੇ ਰਿਕਾਰਡ ਵੱਡੇ 33-45 ਦੀ ਸਪੀਡ ਵਾਲੇ ਪਲਾਸਟਿਕ ਦੇ ਛੋਟੇ ਰਿਕਾਰਡ ਵੱਲੋਂ 33-45 ਦੀ ਸਪੀਡ ਵਾਲੇ ਉਹਨਾਂ ਕੋਲ ਸਾਰੇ ਪੁਰਾਣੇ ਕਲਾਕਾਰ ਜਾਂ ਗੀਤਕਾਰਾਂ ਦੇ ਤਵੇ ਹਨ।
ਕਲਾਕਾਰ ਦੇ ਨਾਮ ਕੁਝ ਇਸ ਤਰ੍ਹਾਂ ਦੇ ਹਨ —
੦ ਸੁਰਿੰਦਰ ਕੌਰ ਰੰਗੀਲਾ ਜੱਟ
੦ ਹਰਚਰਨ ਗਰੇਵਾਲ – ਨਰਿੰਦਰ
੦ਬੀਬਾ – ਗੁਰਮੀਤ ਬਾਵਾ – ਸਤਿੰਦਰ ਕੌਰ
੦ ਕੁਲਦੀਪ ਮਾਣਕ – ਸੁਰਿੰਦਰ ਛਿੰਦਾ
੦ ਅਮਰ ਸਿੰਘ
੦ ਸ਼ੌਂਕੀ ਲੱਗੀ ਬਣਜਾਰਾ – ਸਰਿੰਦਰ ਸੋਨੀਆਂ
੦ ਅਮਰ ਜੋਤ – ਮੁਹੰਮਦ ਸਦੀਕ ਤੇ ਰਣਜੀਤ
੦ ਚਾਂਦੀ -ਸੀਤਲ ਸਿੰਘ ਸੀਤਲ ਅਮਰ ਨੂਰੀ ਆਦਿ।
ਬਾਕੀ ਜਿਵੇ ਧਾਰਮਿਕ ਗੁਰਬਾਣੀ – ਜਪੁਜੀ ਸਾਹਿਬ, ਰਹਿਰਾਸ ਸਾਹਿਬ, ਸੁਖਮਣੀ ਸਾਹਿਬ, ਆਸਾ ਦੀ ਵਾਰ, ਚਮਕੌਰ ਦੀ ਗੜ੍ਹੀ, ਸਾਕਾ ਸਰਹਿੰਦ, ਕਵਿਸ਼ਰੀ ਪੂਰਨ ਭਗਤ, ਰੂਪ ਬਸੰਤ ਇਹ ਸਭ ਉਹਨਾਂ ਕੋਲ ਹਨ।
ਜਗਤ ਧਾਲੀਵਾਲ ਪਿੰਡ ਉੱਗੋਕੇ ਦਾ ਦੇਸੀ ਜਾ ਮੁੰਡਾ ਹੈ। ਉਸ ਨੂੰ ਪੁਰਾਣੇ ਸਮੇਂ ਦੀਆਂ ਚੀਜ਼ਾਂ ਨਾਲ ਬਹੁਤ ਹੀ ਦਿਲੀ ਲਗਾਵ ਹੈ। ਮੈਨੂੰ ਜਗਤ ਵੀਰ ਜੀ ਤੇ ਮਾਣ ਮਹਿਸੂਸ ਹੁੰਦਾ ਹੈ ਕਿ ਅੱਜ ਦੇ ਦੋਰ ਵਿੱਚ ਉਹ ਪੁਰਾਣੇ ਵਿਰਸੇ ਨਾਲ ਜੁੜੇ ਹੋਏ ਹਨ। ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀ ਤੇ ਤਰੱਕੀਆਂ ਬਖਸ਼ਣ। ਜਗਤ ਕੋਲ ਪੁਰਾਣੇ ਤਵੇ ਤੇ ਰਿਕਾਰਡ ਵੇਖਣ ਲਈ ਉਹਨਾਂ ਨਾਲ ਸਪੰਰਕ ਕਰੋ । ਉਹਨਾਂ ਦਾ ਮੋਬਾਈਲ ਨੰਬਰ — 9915598209 , ਆਉ ਆਪਾਂ ਸਾਰੇ ਰਲ ਕੇ ਆਪਣੇ ਪੁਰਾਣੇ ਵਿਰਸੇ ਨਾਲ ਦਿਲੀ ਸਾਂਝ ਪਾਈਏ ।
ਪੇਸ਼ਕਸ਼ – ਗਗਨਪ੍ਰੀਤ ਸੱਪਲ
ਸੰਗਰੂਰ ਪਿੰਡ ਘਾਬਦਾਂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly