“ਨਵਾਂ ਸਾਲ”

ਸੰਦੀਪ ਸਿੰਘ ਬਖੋਪੀਰ

(ਸਮਾਜ ਵੀਕਲੀ)

(ਸਮਾਜ ਵੀਕਲੀ)

ਨਵੇਂ ਸਾਲਾ ਨਵਾਂ ਤੂੰ ਖਿਆਲ ਬਣ ਆਈ,
ਨਵੇਂ-ਨਵੇਂ ਖੁਆਬ ਇਸ ਸਾਲ ਚੁ ਵਿਖਾਈ।
ਆਲਸ ਹਨੇਰਿਆਂ ਨੂੰ ਦੂਰ ਰੱਖੀ ਜੱਗ ਤੋਂ,
ਨਵੀਂ ਸੋਚ ਨਾਲ ਨਵੇਂ ਰਾਹ ਰੁਸ਼ਨਾਈ।
ਦਸਾਂ ਨਹੁੰਆਂ ਨਾਲ ਬੰਦਾ ਕਾਰ ਕਰੇ ਜੱਗ ਤੇ,
ਤੰਦਰੁਸਤੀਆਂ ਘਰ-ਘਰ ਪਹੁੰਚਾਈਂ।
ਨਫ਼ਰਤ,ਈਰਖਾ ਤੇ ਸਾੜਾ ਮੁੱਕੇ ਜੱਗ ਤੋਂ,
ਦਿਆ ਦਿਲੀ ਦਾਤਾ ,ਹਰ ਦਿਲ ਚੁ ਜਗਾਈਂ।
ਪਿੰਡ, ਸ਼ਹਿਰ ਵਰਕਤ ਹੋਵੇ ਹਰ ਥਾਂ,
ਵਰਕਤਾਂ ਦਾ ਮੀਂਹ ਸਾਰੇ ਜੱਗ ਤੇ ਵਰਾਈਂ।
ਭੈਣ-ਭਾਈ ਜੁੜ ਵਹਿਣ,ਸਦਾ ਇਸ ਜਗ ਤੇ,
ਹਰ ਰਿਸ਼ਤੇ ਦੇ ਵਿੱਚ,ਪਿਆਰ ਨੂੰ ਵਧਾਈਂ।
ਲਾਚਾਰੀ ਤੇ ਬਿਮਾਰੀ ਸਾਡਾ ਲੱਕ ਤੋੜ ਸੁੱਟਿਆ,
ਨਵੇਂ ਸਾਲ ਦਾਤਾ,ਤੰਦਰੁਸਤੀਆਂ ਲਿਆਈਂ।
ਖੁਸ਼ੀਆਂ ਦੇ ਪਲ ਸਾਡੇ ਤੰਗੀਆਂ ਚੁ ਲੰਘੇ।
ਨਵੇਂ ਵਰੇ ਦਾਤਾ ਬਸ ਮਿਹਰਾਂ ਵਰਸਾਈਂ।
ਡਾਂਗਾ ਸੋਟੀ ਹੁੰਦੇ ਰਹੇ,ਨਾਲ ਸਰਕਾਰਾਂ,
ਨਵੀਂ ਗੱਲ ਪੱਲੇ ਸਰਕਾਰਾਂ ਦੇ ਕੋਈ ਪਾਈਂ।
‘ਸੰਦੀਪ’ ਕਹੇ ਦਾਤਾ ਜਿੰਦੇ ਖੁਸ਼ੀਆਂ ਦੇ ਖੋਲੀਂ,
ਤਾਲੇ ਵਿੱਚ ਦੁੱਖ-ਤਖਲੀਫਾਂ ਸਭ ਪਾਈਂ।
              ਸੰਦੀਪ ਸਿੰਘ ‘ਬਖੋਪੀਰ 
          ਸਪੰਰਕ :-9815321017
Previous articleNearly 10 lakh beneficiaries vaccinated so far
Next articleIndian soldier killed in Pak firing in J&K’s Poonch