ਨਵਾਂ ਸਾਲ ਮੁਬਾਰਕ

ਬਿੰਦਰ ਇਟਲੀ

(ਸਮਾਜ ਵੀਕਲੀ)

ਨਵੇਂ  ਸਾਲ  ਦਾ ਨਵਾਂ ਸਵੇਰਾ
ਹੱਸੇ ਗਾਵੇ ਹਰ ਇੱਕ ਚੇਹਰਾ
ਰੰਗਲੀ ਰੁੱਤਾਂ ਦੇਣ ਵਧਾਈਆਂ
ਫੁੱਲ ਕਲੀਆਂ ਰੋਣਕਾ ਲਾਂਈਆਂ
ਸੂਰਜ ਦੇ ਸਿਰ ਸੱਜਿਆ ਸੇਹਰਾ
ਨਵੇਂ ਸਾਲ ਦਾ…..
ਖੇੜੇ ਵੇਹੜੇ ਟਹਿਕਣ ਮਹਿਕਣ
ਬਾਗਾਂ ਦੇ ਵਿੱਚ ਚਿੜੀਆਂ ਚਹਿਕਣ
ਪਿਆਰ ਸਾਗਰੋਂ ਜਾਪੇ ਗਹਿਰਾ
ਨਵੇ ਸਾਲ…ਦਾ
ਹਰਿਆਲ਼ੀ  ਹਰ  ਪਾਸੇ ਛਾਈ
ਕਿਧਰੇ ਬੱਦਲਾਂ ਰਿਮ ਝਿਮ ਲਾਈ
ਸ਼ੀਤਲ ਸ਼ੀਤਲ ਅੱਜ ਦੁਪਿਹਰਾ
ਨਵੇਂ ਸਾਲ ..ਦਾ
ਗਿਲੇ ਸਿਕਵੇ ਮਨੋ ਮਿਟਾਓ
ਸਭ ਨੂੰ ਬਿੰਦਰਾ ਗਲੇ਼ ਲਗਾਓ
ਜਾਤ ਧਰਮ ਦਾ ਮੁੱਕ ਜਾਏ ਪਹਿਰਾ
ਨਵੇਂ  ਸਾਲ  ਦਾ ਨਵਾਂ ਸਵੇਰਾ
ਹੱਸੇ ਗਾਵੇ ਹਰ ਇੱਕ ਚੇਹਰਾ
ਬਿੰਦਰ
ਜਾਨ ਏ ਸਾਹਿਤ ਇਟਲੀ  
00393278159218
Previous articleਤੀਸਰੇ ਪੜਾਅ ਅਧੀਨ ਵਿਧਾਇਕ ਚੀਮਾ ਨੇ ਸੁਲਤਾਨਪੁਰ ਲੋਧੀ ਇਲਾਕੇ ਦੇ ਵਿਦਿਆਰਥੀਆਂ ਨੂੰ ਵੰਡੇ ਸਮਾਰਟ ਫੋਨ
Next articleਡਿਪਟੀ ਕਮਿਸ਼ਨਰ ਵਲੋਂ ਪੰਜਾਬ ਸਮਾਰਟ ਕਨੈਕਟ ਦੇ ਤੀਜ਼ੇ ਪੜਾਅ ਤਹਿਤ ਵਿਦਿਆਰਥੀਆਂ ਨੂੰ ਫੋਨਾਂ ਦੀ ਵੰਡ