ਨਵਜੋਤ ਸਿੰਘ ਸਿੱਧੂ ਬਾਰੇ ਕਾਂਗਰਸ ਹਾਈਕਮਾਨ ਨੇ ਕਰਤਾ ਇਹ ਵੱਡਾ ਐਲਾਨ

ਨਵੀਂ ਦਿੱਲੀ : ਇਸ ਵੇਲੇ ਦੀ ਵੱਡੀ ਖਬਰ ਦਿਲੀ ਤੋਂ ਕਾਂਗਰਸ ਹਾਈਕਮਾਂਡ ਤੋਂ ਆ ਰਹੀ ਹੈ ਜਿਸ ਨਾਲ ਸਿੱਧੂ ਦੇ ਚਾਹੁਣ ਵਾਲਿਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ ਦਿੱਲੀ ਵਿਧਾਨ ਸਭਾ ਚੋਣਾਂ 2020 ਲਈ ਕਾਂਗਰਸ ਨੇ ਪਾਰਟੀ ਦੇ ਸਟਾਰ ਪ੍ਰਚਾਰਕਾਂ ਦੀ ਲਿਸਟ ਅੱਜ ਭਾਵ ਬੁੱਧਵਾਰ ਨੂੰ ਜਾਰੀ ਕੀਤੀ ਹੈ। ਇਸ ਲਿਸਟ ’ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼ਸ਼ੀ ਥਰੂਰ, ਸ਼ਤਰੂਘਨ ਸਿਨਹਾ ਤੋਂ ਇਲਾਵਾ ਕਾਂਗਰਸ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਪਿ੍ਰਅੰਕਾ ਗਾਂਧੀ ਵਾਡਰਾ, ਡਾ. ਮਨਮੋਹਨ ਸਿੰਘ ਤੋਂ ਇਲਾਵਾ ਹੋਰ ਨੇਤਾਵਾਂ ਦੇ ਨਾਂ ਸ਼ਾਮਲ ਹਨ।
ਸਟਾਰ ਪ੍ਰਚਾਰਕਾਂ ਦੀ ਲਿਸਟ ’ਚ ਪਾਰਟੀ ਦੇ ਸਾਰੇ ਵੱਡੇ ਨੇਤਾਵਾਂ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਦਾ ਨਾਂ ਵੀ ਸ਼ਾਮਲ ਹੈ। ਸਿੱਧੂ ਦਾ ਲਿਸਟ ’ਚ ਨਾਂ ਸ਼ਾਮਲ ਹੋਣਾ ਇਸ ਲਈ ਹੈਰਾਨੀ ਭਰਿਆ ਹੈ, ਕਿਉਂਕਿ ਉਹ ਕਾਫੀ ਸਮੇਂ ਤੋਂ ਸਰਗਰਮ ਨਹੀਂ ਹਨ। ਲਿਸਟ ’ਚ ਸਭ ਤੋਂ ਉੱਪਰ ਸੋਨੀਆ ਗਾਂਧੀ ਦਾ ਨਾਂ ਹੈ ਅਤੇ ਫਿਰ ਰਾਹੁਲ ਗਾਂਧੀ, ਡਾ. ਮਨਮੋਹਨ ਸਿੰਘ ਦਾ ਨਾਂ ਹੈ। ਲਿਸਟ ਦੇ 22 ਨੰਬਰ ’ਤੇ ਨਵਜੋਤ ਸਿੰਘ ਸਿੱਧੂ ਦਾ ਨਾਂ ਸ਼ਾਮਲ ਹੈ।
ਦੱਸਣਯੋਗ ਹੈ ਕਿ ਦਿੱਲੀ ਵਿਚ ਵਿਧਾਨ ਸਭਾ ਚੋਣਾਂ 8 ਫਰਵਰੀ 2020 ਨੂੰ ਹੋਣੀਆਂ ਹਨ ਅਤੇ ਨਤੀਜੇ 11 ਫਰਵਰੀ ਨੂੰ ਐਲਾਨੇ ਜਾਣਗੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੀਜੀ ਵਾਰ ਚੋਣਾਵੀ ਦੰਗਲ ‘ਚ ਉਤਰਨਗੇ। ਭਾਜਪਾ, ਕਾਂਗਰਸ ਅਤੇ ਹੋਰ ਪਾਰਟੀਆਂ ਵਲੋਂ ਦਿੱਲੀ ਦੇ ਚੋਣਾਵੀ ਦੰਗਲ ‘ਚ ਜਿੱਤ ਲਈ ਪੂਰੀ ਵਾਹ ਲਾਉਣ ਲਈ ਚੋਣ ਪ੍ਰਚਾਰ ਕੀਤਾ ਜਾਵੇਗਾ।
ਹਰਜਿੰਦਰ ਛਾਬੜਾ – ਪਤਰਕਾਰ 9592282333 
Previous articleਪੰਜਾਬ ਭਵਨ ਸਰੀ ਵਿਖੇ ਡਾ. ਦਲਜੀਤ ਕੌਰ ਨਾਲ ਰੂਬਰੂ
Next articleदलित कागज़ कहाँ से लायेंगे ?