ਨਰਿੰਦਰਪਾਲ ਸਿੰਘ ਚੰਦੀ ਨੇ ਮੁੱਢਲਾ ਸਿਹਤ ਕੇਂਦਰ ਮਹਿਤਪੁਰ ਵਿੱਚ ਸਵੱਛ ਭਾਰਤ ਮੁਹਿੰਮ ਤਹਿਤ ਨਿੰਮ ਦੇ ਗਿਆਰਾਂ ਬੂਟੇ ਲਗਾਏ

ਮਹਿਤਪੁਰ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰੰਡਾ)- ਉਘੇ ਸਮਾਜ ਸੇਵੀ ਤੇ ਬੀ ਜੇ ਪੀ ਦੇ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਇਨਚਾਰਜ ਨਰਿੰਦਰਪਾਲ ਸਿੰਘ ਚੰਦੀ ਨੇ ਸਵੱਛ ਭਾਰਤ ਮੁਹਿੰਮ ਤਹਿਤ ਮੁੱਢਲਾ ਸਿਹਤ ਕੇਂਦਰ ਮਹਿਤਪੁਰ ਵਿੱਚ ਸਫ਼ਾਈ ਅਭਿਆਨ ਦੀ ਸ਼ੁਰੂਆਤ ਕਰਦਿਆਂ ਲੋਕਾਂ ਨੂੰ ਇਸ ਮੁਹਿੰਮ ਵਿੱਚ ਯੋਗਦਾਨ ਪਾਉਣ ਲਈ ਅਪੀਲ ਕੀਤੀ ਉਨ੍ਹਾਂ ਕਿਹਾ ਕਿ ਮੁੱਢਲਾ ਸਿਹਤ ਕੇਂਦਰ ਮਹਿਤਪੁਰ ਕਰੀਬ 140 ਪਿੰਡਾਂ ਨੂੰ ਇਲਾਜ ਦੀ ਸਹੂਲਤ ਦੇ ਰਿਹਾ ਹੈ ਪਰ ਇਸ ਦੀ ਹਾਲਤ ਬੇਹੱਦ ਚਿੰਤਾ ਵਾਲੀ ਹੈ। ਇਸ ਸਿਹਤ ਕੇਂਦਰ ਦੇ ਕਮਰੇ ਖੰਡਰ ਬਣ ਚੁੱਕੇ ਹਨ। ਕਵਾਟਰਾ ਦੀ ਮਿਆਦ ਪੁੱਗ ਚੁੱਕੀ ਹੈ ਇਸ ਦਾ ਦੋ ਕਨਾਲ ਰਕਬਾ ਸੀਵਰੇਜ ਦਾ ਪਾਣੀ ਪੈਣ ਕਰਕੇ ਛੱਪੜ ਦਾ ਰੂਪ ਧਾਰੀ ਖੜਾ ਹੈ।

ਇਥੇ ਵਧੀਆ ਡਾਕਟਰ ਤਾਂ ਹਨ ਪਰ ਉਨ੍ਹਾਂ ਕੋਲ ਸਹੂਲਤਾਂ ਨਹੀਂ ਹਨ ਇਸ ਲਈ ਸਾਨੂੰ ਸਾਰਿਆਂ ਨੂੰ ਰਲਕੇ ਇਸ ਹਸਪਤਾਲ ਦੀ ਬਿਲਡਿੰਗ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ। ਇਸ ਸਵੱਛ ਭਾਰਤ ਅਭਿਆਨ ਵਿੱਚ ਹਿੱਸਾ ਲੈਂਦਿਆਂ ਸਮਾਜ ਸੇਵੀ ਸਰਵਨ ਸਿੰਘ ਜੱਜ ਨੇ ਖਸਤਾ ਹਾਲਤ ਪਾਰਕ ਨੂੰ ਟਰੈਕਟਰ ਨਾਲ ਵਾਹ ਕੇ ਘਾਹ ਤੇ ਇੱਟ ਵੱਟੇ ਚੁੱਕੇ ਤੇ ਮੁੱਢਲਾ ਸਿਹਤ ਕੇਂਦਰ ਦੀ ਪਾਰਕ ਵਿੱਚ ਨਰਿੰਦਰਪਾਲ ਸਿੰਘ ਚੰਦੀ ਨੇ ਆਪਣੇ ਹੱਥੀਂ ਨਿੰਮ ਦੇ 11ਬੂਟੇ ਲਗਾਏ ਗਏ ਇਸ ਮੌਕੇ ਉਨ੍ਹਾਂ ਨਾਲ ਪੀ ਏ ਰਮੇਸ਼ ਕੁਮਾਰ, ਮਹਿੰਦਰ ਸਿੰਘ, ਰਣਜੀਤ ਮੁਨੀ, ਰਾਜ ਕੁਮਾਰ , ਸੰਤੋਖ ਸਿੰਘ ਆਦਿ ਹਾਜ਼ਰ ਸਨ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleरेल कोच फैक्ट्री में स्वच्छता पखवाड़ा के अंतर्गत विभिन्न कार्यक्रम आयोजित
Next articleਯੂਪੀ: ਬਿਜਲੀ ਤੇ ਮਕਾਨ ਡਿੱਗਣ ਦੀਆਂ ਘਟਨਾਵਾਂ ਵਿੱਚ 4 ਬੱਚਿਆਂ ਸਣੇ 10 ਮੌਤਾਂ, 11 ਜ਼ਖ਼ਮੀ