ਨਬਾਰਡ ਵੱਲੋਂ 21 ਦਿਨਾਂ ਸਿਖਲਾਈ ਕੋਰਸ ਆਰੰਭ

ਫੋਟੋ ਕੈਪਸਨ:ਪਿੰਡ ਹੁਸੈਨਪੁਰ ਵਿਖੇ 21 ਦਿਨਾਂ ਐਮ.ਈ. ਡੀ.ਪੀ.ਸਿਖਲਾਈ ਕੋਰਸ ਦਾ ਉਦਘਾਟਨ ਕਰਦੇ ਹੋਏ ਜ਼ਿਲ੍ਹਾ ਵਿਕਾਸ ਮੈਨੇਜਰ ਰਾਕੇਸ਼ ਵਰਮਾ ਅਤੇ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ

ਔਰਤਾਂ ਨੂੰ ਕਾਰਜ ਕੁਸ਼ਲ ਕਰਨ ਲਈ ਵਚਨਬੱਧ_ ਰਾਕੇਸ਼ ਵਰਮਾ   

 ਕਪੂਰਥਲਾ  (ਸਮਾਜ ਵੀਕਲੀ) (ਕੌੜਾ)- ਰਾਸ਼ਟਰੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ “ਨਬਾਰਡ “ਪਿੰਡਾਂ ਦੇ ਵਿਕਾਸ ਲਈ ਖਾਸ ਕਰ ਘਰੇਲੂ ਔਰਤਾਂ ਨੂੰ ਕਾਰਜ ਕੁਸ਼ਲ ਕਰਨ ਲਈ ਹਮੇਸਾਂ ਵਚਨਬੱਧ ਰਹੇਗਾ। ਇਹ ਗੱਲ ਨਬਾਰਡ ਦੇ ਜ਼ਿਲ੍ਹਾ ਵਿਕਾਸ ਮੈਨੇਜਰ ਰਾਕੇਸ਼ ਵਰਮਾ ਨੇ ਬਲਾਕ ਕਪੂਰਥਲਾ ਦੇ ਪਿੰਡ ਹੁਸੈਨਪੁਰ ਵਿਖੇ ਨਬਾਰਡ ਦੇ ਸਹਿਯੋਗ ਨਾਲ 21 ਦਿਨਾਂ ਐਮ.ਈ. ਡੀ.ਪੀ.ਸਿਖਲਾਈ ਕੋਰਸ ਦੇ ਉਦਘਾਟਨ ਮੌਕੇ ਸਵੈ ਸਹਾਈ ਗਰੁੱਪਾਂ ਦੀਆਂ ਔਰਤਾਂ ਨੂੰ ਸੰਬੋਧਨ ਕਰਦਿਆਂ ਕਹੀ।

ਉਨਾਂ ਕਿਹਾ ਕਿ ਅਜਿਹੇ ਕੋਰਸਾਂ ਵਿੱਚ ਜੋ ਔਰਤਾਂ ਮਿਆਰੀ ਉਤਪਾਦ ਤਿਆਰ ਕਰਦੀਆਂ ਹਨ ਉਨਾਂ ਦੇ ਉਤਪਾਦ ਫਲਿਪ ਕਾਰਟ ਤੇ ਉਤਪਾਦਾਂ ਦੀ  ਵਿਕਰੀ ਕਰਵਾਈ ਜਾਵੇਗੀ। ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਮੁੱਖ ਮਹਿਮਾਨ ਨਬਾਰਡ ਦੇ ਜ਼ਿਲ੍ਹਾ ਵਿਕਾਸ ਮੈਨੇਜਰ ਰਾਕੇਸ਼ ਵਰਮਾ ਨੂੰ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਹਜ਼ਾਰ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਟਵਾਲ ਨੇ ਕਿਹਾ ਕਿ  ਨਬਾਰਡ ਦੇ ਸਹਿਯੋਗ ਨਾਲ ਬੈਪਟਿਸਟ ਚੈਰੀਟੇਬਲ ਸੁਸਾਇਟੀ ਵਲੋਂ 21 ਦਿਨਾਂ ਸਿਖਲਾਈ ਕੋਰਸ ਵਿੱਚ ਸਿੱਖ ਆਰਥੀਆਂ ਨੂੰ ਡਿਜਾਈਨਦਾਰ ਸੂਟਾਂ ਦੀ ਸਿਖਲਾਈ ਕਰਵਾਈ ਜਾਵੇਗੀ ਅਤੇ ਕੋਰਸ ਦੌਰਾਨ ਸਿੱਖਆਰਥੀਆਂ ਨੂੰ ਰੋਜ਼ਾਨਾ ਖਾਣਾ ਦਿੱਤਾ ਜਾਵੇਗਾ, ਅਤੇ ਹਰ ਰੋਜ਼  50 ਰੁਪੈ ਵੀ ਦਿੱਤੇ ਜਾਣਗੇ।

ਉਨਾਂ ਹੋਰ ਆਖਿਆ ਕਿ ਅਜਿਹੇ ਕੋਰਸ ਕੇਵਲ ਉਨ੍ਹਾਂ ਔਰਤਾਂ ਨੂੰ ਹੀ ਕਰਵਾਏ ਜਾਂਦੇ ਹਨ ਜ਼ੋ ਸਵੈ ਸਹਾਈ ਗਰੁੱਪਾਂ ਦੀ ਮੁਹਿੰਮ ਨਾਲ ਜੁੜੀਆਂ ਹੋਈਆਂ ਹਨ।ਇਸ ਕਾਰਜ ਵਿੱਚ ਪੈਗ਼ਾਮ ਸਵੈ ਸਹਾਈ ਗਰੁੱਪ ਦੀ ਪ੍ਰਧਾਨ ਮੰਗਰੇਟ , ਸੁਰਜੀਤ ਕੌਰ, ਸੁਰਿੰਦਰ ਕੌਰ, ਅਸਤੀਨਾ,ਕਮਲਪ੍ਰੀਤ ਕੌਰ, ਅਲਵਿਨਾ , ਕਸ਼ਮੀਰ ਸਿੰਘ, ਸੈਮੂਅਲ, ਅਤੇ ਅਰੁਨ ਅਟਵਾਲ ਆਦਿ ਨੇ ਭਰਪੂਰ ਸਹਿਯੋਗ ਦਿੱਤਾ।

Previous articleਅੱਲ੍ਹਾ ਦਿੱਤਾ ਸਕੂਲ ਵਿੱਚ ਨਵੇਂ ਦਾਖਲਿਆਂ ਸੰਬੰਧੀ ਰੂਪ ਰੇਖਾ ਉਲੀਕੀ
Next articleਚੜੂਨੀ ਵੱਲੋਂ ਭਵਿੱਖ ’ਚ ਸਿਆਸੀ ਸਰਗਰਮੀ ’ਚ ਸ਼ਮੂਲੀਅਤ ਤੋਂ ਤੌਬਾ