ਨਜ਼ਮ

ਮਲਕੀਤ ਮੀਤ

(ਸਮਾਜ ਵੀਕਲੀ)

ਬੜੇ ਬੇਖੌਫ਼ ਨੇ ਸੱਜਣ ਚੁਫ਼ੇਰੇ ਡਰ ਹੁੰਦੇ ਹੋੲੇ !
ਭਟਕਦੇ ਰਾਹਾਂ ਵਿੱਚ ਕਾਹਤੋਂ ਇਹ ਆਪਣੇਂ ਘਰ ਹੁੰਦੇ ਹੋਏ !

ਗੁਨਾਹਾਂ ਦੀ ਇਹ ਗੱਠੜੀ ਹੋ ਰਹੀ ਹੈ ਦਿਨ-ਬ-ਦਿਨ ਭਾਰੀ,
ਕਾਹਤੋਂ ਨਾਪਾਕ ਨੇ ਲੋਕੀ ਥਾਂ-ਥਾਂ ਸਰ ਹੁੰਦੇ ਹੋਏ !

ਹੁਸਨ ਬਦਨਾਮ ਨਾ ਹੋ ਜੇ ਲਵਾਉਂਦਾ ਜਾਨ ਦੀ ਬਾਜ਼ੀ,
ਬੜਾ ਹੀ ਸਹਿਜ ਹੁੰਦੈ ਇਸ਼ਕ ਥਾਂ-ਥਾਂ ਹਰ ਹੁੰਂਦੇ ਹੋਏ !

ਕਿ ਅਰਸੇ ਬਾਦ ਜਦ ਪਿੰਜਰੇ ਦਾ ਬੂਹਾ ਰਹਿ ਗਿਆ ਖੁੱਲ੍ਹਾ,
ਉਡਾਰੀ ਭੁੱਲ ਗਿਆ ਉੱਡਣਾ ਪਰਿੰਦਾ ਪਰ ਹੁੰਂਦੇ ਹੋਏ !

ਮੇਰੇ ਖ਼ਾਬਾਂ ਦੀ ਹੈ ਤਾਬੀਰ ਮੇਰੇ ਸਾਹਮਣੇ ਮੌਲਾ,
ਮੈਂ ਅਕਸਰ ਵੇਖਦਾ ਹਾਂ ਸੁਪਨਿਆਂ ਨੂੰ ਸਰ ਹੁੰਦੇ ਹੋਏ !

ਕਿ ਮਹਿਮਾਂ’ ਘਰ ‘ਚ ਸੱਦ ਕੇ ਮੇਜ਼ਬਾਨੀ ਨਾ ਨਿਭਾਉਂਦੇ ਕੁਝ,
ਤੇ ਕੁਝ ਘਰ ਦਿਲ ‘ਚ ਕਰ ਜਾਂਦੇ ਨੇ ਸੱਚੀਂ ਬੇਘਰ ਹੁੰਦੇ ਹੋਏ !

ਕਿ ਦਰ-ਦਰ ਜਾ ਨਹੀਂ ਸਕਦਾ ਤੇਰਾ “ਮਲਕੀਤ” ਐ ਮਨਮੀਤ,
ਕਿਤੇ ਵੀ ਝੁੱਕ ਨਹੀਂ ਸਕਦਾ ਮੈਂ ਤੇਰਾ ਦਰ ਹੁੰਂਦੇ ਹੋਏ !

ਮਲਕੀਤ ਮੀਤ 

Previous articleਨਕੋਦਰ ਦੇ ਮੁਹੱਲਾ ਰਵਿਦਾਸ ਪੁਰ ਦੇ ਸੋਨੂੰ ਚਾਹ ਵਾਲੇ ਨੇ ਕੀਤੀ ਆਤਮ ਹੱਤਿਆ
Next articleਹੁਸ਼ਿਆਰਪੁਰ ਜਿਲੇ ਵਿੱਚ 103 ਪਾਜੇਟਿਵ, ਗਿਣਤੀ ਹੋਈ 1327, 2 ਮੌਤਾਂ