ਘਰ ਦੀਆਂ ਦੀਵਾਰਾਂ
ਉੱਚੀਆ ਤੇ ਪੱਕੀਆਂ
ਜੇਲੵ ਦੀ ਚਾਰ ਦੀਵਾਰੀ ਦੀ ਤਰ੍ਹਾਂ ….
ਨਾ ਸਕੂਨ, ਨਾ ਵਿਹਲ, ਨਾ ਮਨ ਦੁ ਖੁਸ਼ੀ
ਬਸ ਚਿੰਤਾਂ ਚਿਖਾ ਬਣੀ ਹੈ ਹਰ ਪਲ
ਰੋਜ਼ ਮੰਡੀ ‘ਚ ਵਿਕਦੇ ਮਜਦੂਰ ਦੀ ਤਰ੍ਹਾਂ ….!
ਮਜ਼ਦੂਰ ਦੀ ਜ਼ਿੰਦਗ਼ੀ ਤਾਂ ਬਦਤਰ ਹੈ
ਘਰ ਦੀ ਗ੍ਰਹਿਣੀ ਤੋਂ ਵੀ
ਜਿਸ ਦਾ ਵਾਅ ਪੈਂਦੈ ਆਪਣੇ ਹੀ ਪਤੀ ਨਾਲ਼
ਮਜਦੂਰ ਦਾ ਸਬੰਧ ਤਾਂ ਬਣਦਾ
ਨਿੱਤ ਨਵੇਂ ਖਸਮ ਨਾਲ
ਦੋਵਾਂ ਦਾ ਜਿਉਣਾ ਸਮਾਨਅੰਤਰ ਜਿਹਾ
ਦੋਵਾਂ ਦਾ ਸ਼ੋਸ਼ਣ,
ਦੋਵੇਂ ਹੀ ਜਰਦੇ ਨੇ ਸਿਤਮ
ਪੇਟ ਦੀ ਭੁੱਖ, ਨਿਰਭਰ ਦੂਜੇ ਦੇ ਰਹਿਮ ਤੇ
ਦੋਵੇਂ ਗੁਲਾਮ , ਤ੍ਰਾਸਦੀ ਦੋਵਾਂ ਦੀ
ਬਾਜ਼ ਅੱਖ ਪਿੱਛਾ ਕਰਦੀ ਹੈ
ਆਉਂਦੇ-ਜਾਂਦਿਆਂ, ਚੜ੍ਹਦੇ -ਉਤਰਦਿਆਂ
ਬੇ-ਰੁਖ਼ੀ ਦੀ ਹਵਾੜ , ਸਖ਼ਤ ਲਹਿਜਾ
ਕੋਹ ਸੁਟਦੈ ਹਰ ਬੋਲ ਤੀਰ ਬਣ
ਸੂਰਜ ਛਿਪਦੈ ਤਾਂ ਤੁਰ ਪੈਂਦੈ ਮਜ਼ਦੂਰ
ਥੱਕਿਆ- ਟੁੱਟਿਆ ਔਰਤ ਦੀ ਤਰ੍ਹਾਂ
ਜਿਸ ਨੂੰ ਕੋਹਿਆ ਹੁੰਦੈ
ਉਸਦੇ ਆਯਾਸ਼ ਅਵਾਰਾ ਮਾਲਿਕ ਨੇ
ਭੁੱਖੇ ਸ਼ਿਕਾਰੀ ਵਾਂਗ !
ਕਿਹੋ ਜਿਹਾ ਇਹ ਜੀਵਣਾ!!
ਬਲਜਿੰਦਰ ਸਿੰਘ “ਬਾਲੀ ਰੇਤਗੜੵ “
+919465129168
+91 7087629168