ਇਨਸਾਨ ਦੀਆਂ ਸਭ ਤੋਂ ਸੱਚੀਆਂ ਤੇ ਹਮਦਰਦ ਦੋਸਤ ਕਿਤਾਬਾਂ:-

ਮੈਂ ਜਾਣਦੀ ਹਾਂ ਅੱਜ ਯੁੱਗ ਅਜਿਹਾ ਹੈ ਜਿਸ ਵਿੱਚ ਅਸੀਂ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਇੱਕ ਨਹੀਂ ਸੌ ਲਾਇਬ੍ਰੇਰੀਆਂ ਕਈ ਅਣਗਿਣਤ ਭਾਸ਼ਾਵਾਂ ਵਿੱਚ ਸਾਡੇ ਕੋਲ਼ ਸਾਡੇ ਹੱਥ ਵਿੱਚ ਮੋਬਾਈਲ ਦੇ ਰੂਪ ਵਿੱਚ ਹਨ, ਪਰ ਇੱਕ ਪਾਠਕ ਇਸ ਸੁਵਿਧਾ ਰਾਹੀਂ ਵੀ ਅਸੰਤੁਸ਼ਟ ਹੀ ਰਹਿੰਦਾ ਹੈ ਕਿਉੰਕਿ ਮੋਬਾਈਲ ਉਪਰ ਕਿਤਾਬ ਪੜਨਾ ਮਤਲੱਬ ਕਈ ਹੋਰ ਫਾਲਤੂ ਚੀਜ਼ਾਂ ਦਾ notification ਜਾਰੀ ਹੋਣਾ ਨਾਲ਼ ਨਾਲ਼ ਜਿਸ ਨਾਲ ਨਾ ਕਿਤਾਬ ਦਾ ਸਵਾਦ ਨਾ ਮੋਬਾਈਲ ਦਾ , ਪਰ ਜਦੋਂ ਕਿਸੇ ਪਾਠਕ ਦਾ ਮੋਹ ਅਸਲ ਵਿਚ ਕਿਤਾਬਾਂ ਨਾਲ ਪੈਂਦਾ ਤਾਂ ਉਸਨੂੰ ਪੰਨਿਆਂ ਵਿੱਚਲੀ ਖੁਸ਼ਬੂ ਨਾਲ ਵੀ ਮੋਹ ਹੋ ਜਾਂਦਾ ਹੈ ਫੋਨ ਸਕ੍ਰੀਨ ਨਹੀਂ ਦੇ ਸਕਦੀ ਅਸੀਂ pdf ਰਾਹੀਂ ਪੜ੍ਹ ਸਕਦੇ ਹਾਂ ਪਰ ਜੇਹਨ ਚ ਜੜ੍ਹ ਨਹੀਂ ਸਕਦੇ ।
ਕਿਉਕਿ ਮੇਰਾ ਨਿੱਜੀ ਭਾਵ ਹੈ ਕਿ ਜਦੋਂ ਸਰੀਰ ਵਿੱਚ ਰੱਤ ਦੀ ਥਾਂ ਕਿਤਾਬਾਂ ਦੀ ਮੱਤ ਵਹਿਣ ਲੱਗ ਜਾਂਦੀ ਹੈ ਤਾਂ ਅਸੀਂ ਇਸ ਜਹਾਨ ਤੋਂ ਬਿਨਾਂ ਕਿਸੇ ਧਰਮ,ਕਰਮ, ਸ਼ਰਮ ਦੇ ਨਿਰਲੇਪ ਹੋ ਜਾਂਦੇ ਹਾਂ। ਤੇ ਆਲ੍ਹੇ ਦੁਆਲੇ ਦੇਮਸਲਿਆਂ ਨੂੰ ਬੜੀ ਹੀ ਸਹਿਜਤਾ, ਤੇ ਬੌਧਿਕਤਾ ਨਾਲ਼ ਹੱਲ ਕਰਨ ਵਿੱਚ ਸਮਰੱਥ ਹੋ ਜਾਂਦੇ ਹਾਂ, ਇਸ ਲੇਖ ਨੂੰ ਚਾਹਾਂ ਤਾਂ ਬਹੁਤ ਲੰਬਾ ਲਿਖ ਸਕਦੀ ਹਾਂ ਪਰ ਨਹੀਂ ਕਿਉਕਿ ਅੱਜ ਅਸੀਂ ਸਭ ਆਧੁਨਿਕ ਯੁੱਗ ਦੇ ਉਹ ਇਨਸਾਨ ਹਾਂ ਜਿਹਨਾਂ ਲਈ ਵਕਤ ਮਤਲਬ ਵੱਡਾ ਸਰਮਾਇਆ ਛੋਟੀਆਂ ਚੀਜ਼ਾਂ ਉਪਰ ਛੋਟੀ ਇਕਾਈ ਵਿੱਚ ਖਤਮ ਕਰਨ ਲਈ ਵੀ ਸੌ ਵਾਰ ਸੋਚਾਂਗੇ ।
ਇਸ ਲਈ ਜ਼ਰੂਰੀ ਵਿਚਾਰ ਲਿਖਣਾ ਪਸੰਦ ਕਰਾਂਗੀ
ਅੱਜ ਹਰ ਇੱਕ ਘਰ ਵਿੱਚ ਦੋ ਚਾਰ ਫੋਨ ਅਸਾਨੀ ਨਾਲ ਮਿਲ ਸਕਦੇ ਪਰ ਦੋ ਚਾਰ ਸਾਹਿਤਿਕ ਜਾਂ ਕੁਝ ਹੋਰ ਕਿਤਾਬਾਂ ਦਾ ਮਿਲਣਾ ਲਗਭਗ ਨਾ ਬਰਾਬਰ ਹੈ
ਜੇਕਰ ਮਿਲ ਵੀ ਜਾਣ ਤਾਂ ਰੱਦੀ ਹੀ ਮੰਨੀਆਂ ਜਾਂਦੀਆਂ
ਘਰਾਂ ਵਿੱਚ ਨਿੱਜੀ ਲਾਇਬ੍ਰੇਰੀ ਹੋਣਾ ਤਾਂ ਦੂਰ ਨਿੱਜੀ ਕਿਤਾਬਾਂ ਦਾ ਹੋਣਾ ਵੀ ਮਾਤਰ ਸੁਪਨਾ ਹੀ ਹੈ , ਖੈਰ ਜੇਕਰ ਕਿਤਾਬਾਂ ਦੀ ਗੱਲ ਕਰੀਏ ਤਾਂ ਇਨਸਾਨ ਦੀਆਂ ਸੱਭ ਤੋਂ ਵੱਧ ਹਮਦਰਦ ਦੋਸਤ ਅਧਿਆਪਕ ਸਲਾਹਕਾਰ ਕਿਤਾਬਾਂ ਤੋਂ ਵਦੀਆ ਕੋਈ ਨਹੀਂ ਹੋ ਸਕਦਾ। ਨਾ ਏਹ ਗ਼ਲਤ ਸਲਾਹ ਦਿੰਦੀਆਂ ਨੇ ਨਾ ਜਵਾਬ ਭਟਕਣਾ ਨੂੰ ਤਾਂ ਜੜੋਂ ਮੁਕਾ ਦਿੰਦੀਆਂ ਨੇ ਰਿਸ਼ਤਿਆਂ ਵਿਚਲੀ ਖਟਾਸ ਲਗਭਗ ਖ਼ਤਮ ਕਰ ਦਿੰਦੀਆ ਨੇ ਕਿਉਕਿ ਇਹਨਾਂ ਨੂੰ ਪੜਦਿਆਂ ਪੜਦਿਆਂ ਤੁਸੀ ਬਹੁਤ ਸੋਝ ਵਿਵੇਕ ਵਾਲ਼ੇ ਹੋ ਜਾਂਦੇ ਹੋ । ਪਰ ਪਹਿਲਾਂ ਇਹਨਾਂ ਵਿੱਚ ਆਪਣੀ ਰੁਚੀ ਪੈਦਾ ਕਰਨੀ ਜ਼ਰੂਰੀ ਹੈ, ਜਦੋਂ ਰੂਚੀ ਬਣ ਜਾਂਦੀ ਹੈ ਤਾਂ ਕਿਤਾਬ ਪੜਨਾ ਰੋਟੀ ਖਾਣ ਜਿੰਨੀ ਹੀ ਜਰੂਰੀ ਲਗਦੀ ਹੈ, ਕਿਤਾਬਾਂ ਜਿੱਥੇ ਗਿਆਨ ਵਿੱਚ ਇਜ਼ਾਫਾ ਕਰਦੀਆਂ ਨੇ ਓਥੇ ਤਣਾ ਮੁਕਤ ਵੀ ਕਰਨ ਦਾ ਸਭ ਤੋਂ ਸੁਖਾਲਾ ਤੇ ਵੱਡਾ ਸਾਧਨ ਸਿੱਧ ਹੁੰਦੀਆਂ ਨੇ ਅਗਰ ਤੁਸੀ ਆਪਣੀ ਮਨਪਸੰਦ ਕਿਤਾਬ ਜਿੰਨਾ ਕੁ ਮਨ ਕਰੇ ਓਹਨੀ ਵੀ ਪੜੋਗੇ ਤਾਂ ਯਕੀਨ ਮੰਨੋ , ਅਨੰਦ ਦਿਤ ਤੇ ਅਵਚੇਤ ਹੋ ਜਾਓਗੇ ਤੇ ਇਸ  4g 5g ਦੇ ਚੱਕਰ ਤੋਂ ਖ਼ਤਰਨਾਕ ਤਿਰੰਗਾਂ ਤੋਂ ਆਸ ਪਾਸ ਦੇ ਕੂੜ ਮਾਹੌਲ ਤੋਂ ਵੀ ਸਹਿਜੇ ਹੀ ਮੁਕਤ ਹੋ ਜਾਓਗੇ।
                              ਦੀਪ ਹੇਰਾਂ।
                         9814719423
Previous articleਆਓ ਭੁੱਖ ਦਾ ਮਾਤਮ ਕਰੀਏ!
Next articleਨਜਮ