ਮਹਿਤਪੁਰ (ਨੀਰਜ ਵਰਮਾ ) (ਸਮਾਜ ਵੀਕਲੀ): ਭਾਰਤ ਸਰਕਾਰ ਵੱਲੋਂ 4 ਜਨਵਰੀ 2021 ਤੋਂ ਕਰਵਾਏ ਜਾ ਰਹੇ ਸਵੱਛ ਸਰਵੇਖਣ 2021 ਲਈ ਨਗਰ ਪੰਚਾਇਤ ਮਹਿਤਪੁਰ ਨੇ ਕਮਰ ਕੱਸ ਲਈ ਹੈ ।ਕਾਰਜ ਸਾਧਕ ਅਫਸਰ ਸ੍ਰੀ ਦੇਸ ਰਾਜ ਦੇ ਦਿਸ਼ਾ ਨਿਰਦੇਸ਼ਾਂ ਤੇ ਇੰਸਪੈਕਟਰ ਕਿਰਪਾਲ ਸਿੰਘ ਦੀ ਅਗਵਾਈ ਹੇਠ ਸਵੱਛ ਭਾਰਤ ਮਿਸ਼ਨ ਤੇ ਸੈਨੇਟਰੀ ਸੁਪਰਵਾਈਜ਼ਰ ਸੰਦੀਪ ਕੌਰ, ਕੁਲਵਿੰਦਰ ਸਿੰਘ ,ਰਵੀ ,ਰਵਿੰਦਰ ਗਿੱਲ ,ਅਤੇ ਮੋਟੀਵੇਟਰ ਰੀਤੂ ਆਦਿ ਵੱਲੋਂ ਸ਼ਹਿਰ ਦੇ ਵਾਰਡਾਂ ,ਸਕੂਲਾਂ ਸਰਕਾਰੀ ਅਦਾਰਿਆਂ ਵਿੱਚ ਜਾਗਰੂਕਤਾ ਕੈਂਪ ਲਗਾਏ ਗਏ ।
ਸ਼ਹਿਰ ਨੂੰ ਸਵੱਛ ਤੇ ਸੁੰਦਰ ਬਣਾਉਣ ਲਈ ਸਕੂਲਾਂ ਵਿੱਚ ਸਵੱਛਤਾ ਮੁਕਾਬਲੇ ਕਰਵਾਏ ਗਏ ।ਸਵੱਛ ਭਾਰਤ ਮਿਸ਼ਨ ਅਧੀਨ ਸ਼ਹਿਰ ਵਿਚਲੇ ਅਦਾਰਿਆਂ ਨੂੰ ਸਵੱਛਤਾ ਦੇ ਪੈਮਾਨੇ ਤਹਿਤ ਮਾਪ ਕੇ ਇਹ ਚੈਕਿੰਗ ਕੀਤੀ ਗਈ । ਜਿਸ ਅਦਾਰਿਆਂ ਵਿਚ ਗਿੱਲਾ ਤੇ ਸੁੱਕਾ ਕੂਡ਼ਾ ਵੱਖ ਵੱਖ ਰੱਖਣ ਅਤੇ ਪ੍ਰੋਸੈਸ ਕਰਨ ਤੋਂ ਇਲਾਵਾ ਅਦਾਰਿਆਂ ਵਿਚਲੇ ਪਖਾਨਿਆਂ ਦੇ ਪ੍ਰਬੰਧ ਮੁੱਖ ਤੌਰ ਤੇ ਦੇਖੇ ਗਏ ਹਨ। ਵੱਖ ਵੱਖ ਕੈਟਾਗਰੀਆਂ ਵੱਲੋਂ ਬੈਸਟ ਅਦਾਰਿਆਂ ਨੂੰ ਦਫਤਰ ਨਗਰ ਮਹਿਤਪੁਰ ਵੱਲੋਂ ਪ੍ਰਸੰਸਾ ਪੱਤਰ ਦਿੱਤੇ ਗਏ। ਜਿਸ ਵਿੱਚ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮਹਿਤਪੁਰ ਦੇ ਪ੍ਰਿੰਸੀਪਲ ਸ੍ਰੀ ਹਰਜੀਤ ਸਿੰਘ ,ਸਮੂਹ ਸਟਾਫ ਸ੍ਰੀਮਤੀ ਸੋਨੀਆ ,ਅਵਿਨਾਸ਼ ਕੌਰ, ਅੰਮ੍ਰਿਤ ਕੌਰ ਅਤੇ ਪਿਆਰੇ ਵਿਦਿਆਰਥੀ ਜੈਸਮਿਨ ਹਰਮਨਦੀਪ ਕੌਰ ਜੰਨਤ ਅਤੇ ਰੀਆ ਆਦਿ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਪੂਰਾ ਸਹਿਯੋਗ ਦਿੱਤਾ ਗਿਆ ।