ਮਹਿਤਪੁਰ – (ਨੀਰਜ ਵਰਮਾ) ਨਗਰ ਪੰਚਾਇਤ ਮਹਿਤਪੁਰ ਵਿਖੇ 70 ਵਾਂ ਗਣਤੰਤਰ ਦਿਵਸ ਮਨਾਇਆ ਗਿਆ ਸਵੇਰੇ ਨਗਰ ਪੰਚਾਇਤ ਦੇ ਪ੍ਰਧਾਨ ਰਾਜ ਕੁਮਾਰ ਜੱਗਾ ਨੇ ਝੰਡਾ ਲਹਿਰਾਇਆ ਉਪਰੰਤ ਥਾਣਾ ਮਹਿਤਪੁਰ ਦੇ ਪੁਲਿਸ ਜਵਾਨਾ ਪ੍ਰੇਡ ਸਲਾਮੀ ਦਿੱਤੀ ਅਤੇ ਏਕਮ ਪਬਲਿਕ ਸਕੂਲ ਦੇ ਬੱਚਿਆ ਨੇ ਰਾਸ਼ਟਰੀ ਗੀਤ ਗਾਇਆ ਬਾਅਦ ਵਿੱਚ ਬੱਚਿਆ ਵੱਲੋ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ. ਜਸਕਰਨ ਸਿੰਘ ਨੇ ਨਸ਼ਿਆਂ ਖਿਲਾਫ ਗੀਤ ਪੇਸ਼ ਕੀਤਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਰਸੂਲਪੁਰ (ਮਹਿਤਪੁਰ) ਦੇ ਮਾਸਟਰ ਜਸਵੰਤ ਸਿੰਘ ਰੌਲੀ ,ਮਾਸਟਰ ਜਗਜੀਤ ਸਿੰਘ ਦੀ ਅਗਵਾਈ ਵਿੱਚ ਬੱਚਿਆਂ ਨੇ ਮਲਵਈ ਭੰਗੜਾ ਪਾ ਕੇ ਦਿੱਲ ਖਿਚਵਾ ਪ੍ਰੋਗਰਾਮ ਪੇਸ਼ ਕੀਤਾ ਇਨਾ ਬੱਚਿਆ ਦੀ ਡਾਂਸ ਦੀ ਤਿਆਰੀ ਸੰਧੂ ਡਾਂਸ ਅਕੈਡਮੀ ਮਹਿਤਪੁਰ ਵਲੋਂ ਕੀਤੀ ਗਈ।ਨਗਰ ਪੰਚਾਇਤ ਦੇ ਕਰਮਚਾਰੀਆਂ ਨੂੰ ਰਿਫਲੈਕਟਰ ਵਰਦੀਆਂ ਵੰਡੀਆਂ ਗਈਆਂ ਅਤੇ ਪ੍ਰੋਗਰਾਮ ਪੇਸ਼ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਰਾਜ ਕੁਮਾਰ ਜੱਗਾ ਨੇ ਸੰਬੋਧਨ ਕਰਦੇ ਹੋਇਆ ਕਿਹਾ ਕਿ ਭਾਰਤ ਵਿੱਚ ਗਣਤੰਤਰ ਦਿਵਸ ਦੀ ਇਕ ਵਿਸ਼ੇਸ਼ ਮਹੱਤਤਾ ਹੈ ਇਸ ਦਿਨ ਭਾਰਤੀ ਸੰਵਿਧਾਨ ਨੂੰ ਲਾਗੂ ਕੀਤਾ ਗਿਆ ਸੀ ਜਿਸ ਵਿੱਚ ਡਾ ਬੀ ਆਰ ਅੰਬੇਡਕਰ ਸਾਹਿਬ ਜੀ ਦਾ ਅਹਿਮ ਰੋਲ ਸੀ ਜਿਸ ਕਰਕੇ ਅੱਜ ਵੀ ਡਾ ਬੀ ਆਰ ਅੰਬੇਡਕਰ ਸਾਹਿਬ ਨਾਮ ਤੋਂ ਪਹਿਲਾਂ ਸੰਵਿਧਾਨ ਨਿਰਮਾਤਾ ਦਾ ਅਹੁਦਾ ਦਿੱਤਾ ਜਾਂਦਾ ਜਿਸ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰਖਿਆ ਜਾਵੇਗਾ।ਇਸ ਮੌਕੇ ਕਾਰਜ ਸਾਦਕ ਅਫ਼ਸਰ ਦੇਸ ਰਾਜ ਕੌਂਸਲਰ ਰਮੇਸ਼ ਮਹੇ, ਮਹਿੰਦਰ ਪਾਲ ਸਿੰਘ ਟੁਰਨਾਂ ,ਕੌਂਸਲਰ ਅਤੇ ਉਪ ਪ੍ਰਧਾਨ ਕ੍ਰਾਂਤੀ ਸਿੰਘ ਚੌਹਾਨ ,ਕੌਂਸਲਰ ਕਮਲ ਕਿਸ਼ੋਰ ,ਕੌਂਸਲਰ ਹਰਪ੍ਰੀਤ ਸਿੰਘ ਪੀਤਾ ਸੀਨੀਅਰ ਕਾਂਗਰਸੀ ਆਗੂ ਪਰਸ਼ੋਤਮ ਲਾਲ,ਬਲਵੰਤ ਸਿੰਘ ਸਮਰਾ ,ਕਸ਼ਮੀਰੀ ਲਾਲ ਮਹਿਤਪੁਰ ਕਾਰਪੋਰੇਸ਼ਨ ਸੋਸਾਇਟੀ ਦੇ ਪ੍ਰਧਾਨ ਅਮਰਜੀਤ ਸਿੰਘ ਗਿੱਲ ,ਉਪ ਪ੍ਰਧਾਨ ਸਾਹਿਬ ਸਿੰਘ ,ਕਸ਼ਮੀਰੀ ਲਾਲ ,ਸਾਬਕਾ ਸਰਪੰਚ ਮਿੱਤਰ ਮੋਹਨ ਚੌਹਾਨ ,ਕੁਲਵਿੰਦਰ ਸਿੰਘ ਸੰਧੂ ,ਸੋਰਵ ਜੋਸ਼ੀ ,ਸਤਨਾਮ ਲਾਲ ,ਅਮਨ ਚਾਹਲ ,ਸਾਹਿਲ ਕੁਮਾਰ ,ਰਵੀ ਗਿੱਲ ਆਦਿ ਹਾਜਰ ਸਨ।
INDIA ਨਗਰ ਪੰਚਾਇਤ ਮਹਿਤਪੁਰ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ