ਨਗਰ ਪੰਚਾਇਤ ਮਹਿਤਪੁਰ ਦੀ ਟੀਮ ਵੱਲੋਂ ਵੱਖ ਵੱਖ ਅਦਾਰਿਆਂ ਚ ਸਵੱਛਤਾ ਦੀ ਚੈਕਿੰਗ

ਮਹਿਤਪੁਰ ( ਨੀਰਜ ਵਰਮਾ ) (ਸਮਾਜ ਵੀਕਲੀ) : ਨਗਰ ਪੰਚਾਇਤ ਮਹਿਤਪੁਰ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ  ਕਾਰਜ ਸਾਧਕ ਅਫਸਰ ਸ੍ਰੀ ਦੇਸ ਰਾਜ  ਦੀ ਅਗਵਾਈ ਹੇਠ ਸਵੱਛ ਭਾਰਤ ਮਿਸ਼ਨ ਟੀਮ ਵੱਲੋਂ ਸ਼ਹਿਰ ਦੇ ਵੱਖ ਵੱਖ ਅਦਾਰਿਆਂ ਦੀ ਚੈਕਿੰਗ ਕੀਤੀ ਗਈ । ਟੀਮ ਵੱਲੋਂ  ਸਕੂਲਾਂ, ਹੋਟਲਾਂ, ਹਸਪਤਾਲਾਂ  ਅਤੇ ਸਰਕਾਰੀ ਦਫ਼ਤਰਾਂ ਦੀ  ਸਫ਼ਾਈ ਵਿਵਸਥਾ ਦੀ ਚੈਕਿੰਗ ਕੀਤੀ ਗਈ।ਟੀਮ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ  ਦੱਸਿਆ  ਕਿ    ਚੈਕਿੰਗ ਦੌਰਾਨ ਸਵੱਛਤਾ  ਸਰਵੇਖਣ  2021 ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਹਨ । ਤੇ ਸਫ਼ਾਈ ਵਿਵਸਥਾ ਵੀ ਠੀਕ ਪਾਈ ਗਈ ਹੈ  ।ਉਨ੍ਹਾਂ ਦੱਸਿਆ ਕਿ ਇਨ੍ਹਾਂ ਅਦਾਰਿਆਂ ਦੀ ਚੈਕਿੰਗ ਦੇ ਪੈਰਾਮੀਟਰਜ ਦੇ ਆਧਾਰ ਤੇ  ਸਵੱਛ ਅਦਾਰਿਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ ।
Previous articleਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਦੀ ਮੀਟਿੰਗ
Next articleਕਿਸਾਨਾਂ ਤੇ ਸਰਕਾਰ ਵਿਚਾਲੇ ਮੀਟਿੰਗ ਮੁੜ ਬੇਸਿੱਟਾ