ਨਗਰ ਨਿਗਮ ਵੱਲੋਂ ਵਿਕਾਸ ਕਾਰਜਾਂ ਸਬੰਧੀ 14 ਮਤੇ ਪਾਸ

ਬਠਿੰਡਾ ਕਾਰਪੋਰੇਸ਼ਨ ਦੇ ਨਗਰ ਨਿਗਮ ਦੇ ਐਫਐਂਡਸੀਸੀ ਦੀ ਅੱਜ ਦੁਪਹਿਰ ਹੋਈ ਮੀਟਿੰਗ ਮੌਕੇ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਲਈ 14 ਏਜੰਡਿਆਂ ’ਤੇ ਪਾਸ ਦੀ ਮੋਹਰ ਲਗਾਉਂਦੇ ਹੋਏ ਸਮਾਪਤ ਹੋ ਗਈ। ਇਸ ਮੌਕੇ ਸ਼ਹਿਰ ਦੇ ਵੱਖ ਵੱਖ ਵਿਕਾਸ ਕਾਰਜਾਂ ਤੋਂ ਇਲਾਵਾ ਆਵਾਰਾ ਪਸ਼ੂਆਂ ਦੇ ਗਲ਼ਾਂ ’ਚ ਰਿਫ਼ਲੈਕਟਰ ਲਗਾਉਣ, ਸ਼ਹਿਰ ਦੇ ਪਸੂਆਂ ਨੂੰ ਗਊਸ਼ਾਲਾਵਾਂ ’ਚ ਭੇਜਣ ਲਈ ਵਿਚਾਰ ਵਟਾਦਰਾਂ ਕੀਤਾ ਗਿਆ ਤੇ ਹਰਰਾਏਪੁਰ ਗਊਸ਼ਾਲਾ ’ਚ 2 ਨਵੇਂ ਸ਼ੈੱਡ ਬਣਾਉਣ ਦਾ ਮਤਾ ਪਾਸ ਕੀਤਾ ਗਿਆ। ਨਗਰ ਨਿਗਮ ਬਠਿੰਡਾ ਦੀ ਫਾਇਨਾਂਂਸ ਐਂਡ ਕੰਟਰੈਕਟ ਕਮੇਟੀ (ਐਫਐਂਡਸੀਸੀ) ਦੀ ਬੈਠਕ ਨਗਰ ਨਿਗਮ ਮੇਅਰ ਬਲਵੰਤ ਰਾਏ ਨਾਥ ਦੀ ਪ੍ਰਧਾਨਗੀ ਤੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੀ ਮੌਜੂਦਗੀ ’ਚ ਹੋਈ। ਇਸ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਤਰਸੇਮ ਗੋਇਲ, ਡਿਪਟੀ ਮੇਅਰ ਗੁਰਿੰਦਰ ਕੌਰ ਮਾਂਗਟ, ਕੌਂਸਲਰ ਨਿਰਮਲ ਸੰਧੂ, ਕੌਂਸਲਰ ਹਰਮਿੰਦਰ ਸਿੰਘ ਸਿੱਧੂ, ਨਗਰ ਨਿਗਮ ਦੇ ਅਫ਼ਸਰ ਵੀ ਮੌਜੂਦ ਰਹੇ। ਮਤਿਆਂ ’ਚ ਜ਼ਿਆਦਾਤਰ ਪ੍ਰਸਤਾਵ ਸ਼ਹਿਰ ਦੇ ਵੱਖ ਵੱਖ ਇਲਾਕਿਆਂ ’ਚ ਪ੍ਰੀਮਿਕਸ ਪਾਉਣ ਦੇ ਇਲਾਵਾ 36 ਲੱਖ ਰੁਪਏ ਦੀ ਲਾਗਤ ਨਾਲ ਛੇ ਵਾਰਡਾਂ ’ਚ ਪੈਚ ਵਰਕ ਕਰਨ ਦਾ ਕੰਮ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੰਜੇ ਨਗਰ ਤੇ ਸੰਗੂ ਆਨਾ ਬਸਤੀ ਦੇ ਛੱਪੜ ’ਤੇ ਇਲੈਕਟ੍ਰੀਕਲ ਵਰਕ ਦਾ ਪ੍ਰਸਤਾਵ ਵੀ ਮੀਟਿੰਗ ’ਚ ਰੱਖਿਆ ਗਿਆ।

Previous articleਮਾਇਆਵਤੀ ਨੇ ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਸਾਧਿਆ
Next articleਹੜ੍ਹ ਪੀੜਤਾਂ ਦੀ ਮਦਦ ਲਈ ਬੈਂਸ ਭਰਾ ਤੇ ਪਾਰਟੀ ਕੌਂਸਲਰ ਦੇਣਗੇ ਇੱਕ ਮਹੀਨੇ ਦੀ ਤਨਖਾਹ