ਤਪਾ ਮੰਡੀ-ਨਗਰ ਕੌਂਸਲ ਦੇ ਮੁਲਾਜ਼ਮਾਂ ਦੀ ਕੁੱਟਮਾਰ ਕਰਨ, ਸਰਕਾਰੀ ਕੰਮ ’ਚ ਵਿਘਨ ਪਾਉਣ, ਸਰਕਾਰੀ ਰਿਕਾਰਡ ਪਾੜਨ ਅਤੇ ਵਾਲਮੀਕਿ ਭਾਈਚਾਰੇ ਸਮੇਤ ਸਫ਼ਾਈ ਸੇਵਕਾਂ ਨੂੰ ਜਾਤੀਸੂਚਕ ਸ਼ਬਦ ਬੋਲਣ ’ਤੇ ਦਰਜਨ ਤੋਂ ਵੱਧ ਵਿਅਕਤੀਆਂ ਵਿਰੁੱਧ ਤਪਾ ਪੁਲੀਸ ਨੇ ਕੇਸ ਦਰਜ ਕੀਤਾ ਹੈ।
ਇਸ ਸਬੰਧੀ ਡੀਐੱਸਪੀ ਰਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਪੁਲੀਸ ਪਾਸ ਮੁੱਦਈ ਸਲੀਮ ਮੁਹੰਮਦ ਪੁੱਤਰ ਦਰਸ਼ਨ ਸ਼ਾਹ ਵਾਸੀ ਸ਼ਕਤੀ ਨਗਰ ਬਰਨਾਲਾ ਨੇ ਬਿਆਨ ਕਲਮਬੱਧ ਕਰਵਾਏ ਹਨ ਕਿ ਉਹ ਮਿਊਂਸਿਪਲ ਕਮੇਟੀ ਤਪਾ ਵਿੱਚ ਬਤੌਰ ਜੇਈ ਵਜੋਂ ਤਾਇਨਾਤ ਹੈ, ਜੋ ਮਿਊਂਸਿਪਲ ਕਮੇਟੀ ਦੇ ਸਫਾਈ ਸੇਵਕਾਂ ਸਮੇਤ ਸਦਰ ਬਾਜ਼ਾਰ ਤਪਾ ਵਿੱਚੋਂ ਨਾਜਾਇਜ਼ ਕਬਜ਼ੇ ਹਟਾ ਰਿਹਾ ਸੀ। ਸੁਰਿੰਦਰ ਕੁਮਾਰ, ਸੁਰੇਸ਼ ਕੁਮਾਰ, ਲਵਲੀ ਕੁਮਾਰ, ਲਲਿਤ ਕੁਮਾਰ, ਰਾਜ ਕੁਮਾਰ, ਬਾਬਰ ਸਿੰਘ, ਰਾਮੂ, ਪ੍ਰੇਮ ਕੁਮਾਰ, ਪ੍ਰਵੀਨ ਕੁਮਾਰ, ਬੰਟੀ, ਅੰਕੁਸ਼ ਕੁਮਾਰ ਆਦਿ ਤੋਂ ਇਲਾਵਾ ਹੋਰ 10-11 ਨਾਮਲੂਮ ਵਿਅਕਤੀਆਂ ਨੇ ਮੁੱਦਈ ਨੂੰ ਨਾਜਾਇਜ਼ ਕਬਜ਼ੇ ਹਟਾਉਣ ਤੋਂ ਰੋਕਣ ’ਤੇ ਘੇਰ ਕੇ ਕੁੱਟਮਾਰ ਕੀਤੀ ਅਤੇ ਸਰਕਾਰੀ ਰਿਕਾਰਡ ਵਾਲੇ ਕਾਗਜ਼ ਖੋਹ ਕੇ ਪਾੜ ਦਿੱਤੇ ਅਤੇ ਵਾਲਮੀਕਿ ਭਾਈਚਾਰੇ ਨਾਲ ਸਬੰਧਤ ਸਫ਼ਾਈ ਸੇਵਕਾਂ ਨੂੰ ਜਾਤੀਸੂਚਕ ਸ਼ਬਦ ਬੋਲ ਕੇ ਧਮਕੀਆਂ ਦਿੱਤੀਆਂ। ਪੁਲੀਸ ਨੇ ਮੁੱਦਈ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ।
INDIA ਨਗਰ ਕੌਂਸਲ ਮੁਲਾਜ਼ਮਾਂ ’ਤੇ ਹਮਲਾ