ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਮਿਤੀ 26 ਅਗਸਤ 2020 ਨੂੰ ਥਾਣਾ ਸਿਟੀ ਨਕੋਦਰ ਵਿਖੇ ਸ਼ਾਮੀ ਕਾਫੀ ਹਲਚਲ ਦੇਖੀ ਗਈ ਜਦੋਂ ਪਹੁੰਚੇ ਤਾਂ ਪਤਾ ਲੱਗਾ ਇੱਕ ਮਨਦੀਪ ਉਰਫ਼ ਸੋਨੂੰ ਨਾਮਕ ਵਿਆਕਤੀ ਨੇ ਕਿਸੇ ਦੁਕਾਨਦਾਰ ਦੀਆਂ ਜ਼ਿਆਦਤੀਆਂ ਤੋਂ ਤੰਗ ਆਕੇ ਆਤਮ ਹੱਤਿਆ ਕਰ ਲਈ ਹੈ।
ਮੌਕੇ ਤੇ ਮੌਜ਼ੂਦ ਲੋਕਾਂ ਤੋ ਜਾਣਕਾਰੀ ਪ੍ਰਾਪਤ ਹੋਈ ਕਿ ਸ਼ੰਕਰ ਰੋਡ ਨਕੋਦਰ ਤੇ ਸਥਿਤ ਇਕ ਮੋਟਰਾਂ ਦੀ ਦੁਕਾਨ ਵਾਲਾ ਮਹਿੰਦਰ ਸਿੰਘ ਉਰਫ਼ ਸੋਮਾ, ਉਸਦਾ ਲੜਕਾ ਅਤੇ ਉਸਦਾ ਭਰਾ, ਸੋਨੂੰ (ਮ੍ਰਿਤਕ) ਜੋ ਉਸੇ ਰੋਡ ਤੇ ਬਿਜਲੀ ਦਫਤਰ ਦੇ ਗੇਟ ਕੋਲ ਚਾਹ ਦੀ ਰੇਹੜੀ ਲਗਾਉਂਦਾ ਸੀ ਨੂੰ ਰੇਹੜੀ ਲਗਾਉਣ ਤੋ ਰੋਕਦਾ ਸੀ, ਉਸਨੂੰ ਤੰਗ ਕਰਨ ਲਈ ਉਸਦੀ ਰੇਹੜੀ ਅੱਗੇ ਆਪਣੀ ਗੱਡੀ ਖੜੀ ਕਰ ਦਿੰਦਾ ਸੀ।
25 ਅਗਸਤ ਨੂੰ ਵੀ ਇਸੇ ਗੱਲ ਤੋ ਉਹਨਾਂ ਦੀ ਬੋਲਚਾਲ ਹੋਈ ਜਿਸ ਵਿੱਚ ਉਪਰੋਕਤ ਵਿਆਕਤੀਆਂ ਨੇ ਸੋਨੂੰ ਅਤੇ ਉਸਦੀ ਘਰਵਾਲੀ ਰਮਨ ਬਾਰੇ ਅਪਮਾਨਜਨਕ ਬੋਲ ਬੋਲੇ ਜੋ ਸੋਨੂੰ ਬਰਦਾਸ਼ਤ ਨਹੀਂ ਕਰ ਸਕਿਆ ਤੇ ਉਸਨੇ 26 ਅਗਸਤ ਤੜਕੇ ਆਪਣੇ ਆਪ ਨੂੰ ਅੱਗ ਲੱਗਾ ਲਈ, ਅੱਗ ਕਾਬੂ ਕਰਨ ਤੱਕ ਉਹ ਕਾਫੀ ਜਲ ਚੁੱਕਾ ਸੀ ਉਸਨੂੰ ਹਸਪਤਾਲ ਲਿਜਾਣ ਤੋਂ ਪਹਿਲਾਂ ਉਸਨੇ ਆਪਣੀ ਇਕ ਵੀਡਿਓ ਜਾਰੀ ਕਰ ਦਿੱਤੀ ਜਿਸ ਵਿੱਚ ਉਪਰੋਕਤ ਵਿਅਕਤੀਆਂ ਨੂੰ ਇਸ ਸਭ ਦਾ ਕਾਰਨ ਦੱਸਿਆ। ਬਾਅਦ ਦੁਪਹਿਰ ਉਸਦੀ ਮੌਤ ਹੋ ਗਈ।
ਪਿੰਡ ਮਾਹੁੰਵਾਲ ਦੇ ਸਰਪੰਚ, ਸਾਬਕਾ ਪ੍ਰਧਾਨ ਮਲਕੀਤ ਚੁੰਬਰ ਅਤੇ ਉਸਦੇ ਮੁਹੱਲਾ ਵਾਸੀ ਥਾਣੇ ਪਹੁੰਚੇ ਤੇ ਦੋਸ਼ੀਆਂ ਵਿਰੁੱਧ ਧਾਰਾ 306 ਦਾ ਪਰਚਾ ਦਰਜ਼ ਕਰ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਏ ਐਸ ਆਈ ਬਲਵਿੰਦਰ ਸਿੰਘ ਨੇ ਕਾਰਵਾਈ ਕਰਦਿਆ ਵੱਖ ਵੱਖ ਟੁਕੜੀਆਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਭੇਜ ਦਿੱਤੀਆਂ। ਮਲਕੀਤ ਚੁੰਬਰ ਨੇ ਕਿਹਾ ਕਿ ਅਗਰ ਕਲ ਤੱਕ ਪੁਲਿਸ ਗ੍ਰਿਫਤਾਰੀ ਨਹੀਂ ਕਰਦੀ ਤਾਂ ਲਾਸ਼ ਨੂੰ ਥਾਣੇ ਗੇਟ ਅੱਗੇ ਰੱਖ ਕੇ ਧਰਨਾ ਦਿੱਤਾ ਜਾਵੇਗਾ।
ਗ੍ਰਿਫਤਾਰੀਆਂ ਹੋਣ ਤੱਕ ਸੰਸਕਾਰ ਨਹੀਂ ਕੀਤਾ ਜਾਵੇਗਾ। ਦੱਸ ਦਈਏ ਕਿ ਲਗਭਗ 20 ਕ ਦਿਨ ਪਹਿਲਾਂ ਵੀ ਇੱਕ ਦੁਕਾਨਦਾਰ ਦੀ ਜ਼ਿਆਦਤੀ ਕਾਰਨ ਪਿੰਡ ਸਿੱਧਵਾਂ ਸਟੇਸ਼ਨ ਦੇ ਵਿਆਕਤੀ ਨੇ ਕਣਕ ਵਿੱਚ ਰੱਖਣ ਵਾਲੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਕਰ ਲਈ ਸੀ ਤੇ ਦੁਕਾਨਦਾਰ ਤੇ ਕੇਸ ਚਲ ਰਿਹਾ