ਧੱਮ-ਚੱਕਰ ਪ੍ਰਵਰਤਨ ਦਿਵਸ ਸਮਾਗਮ ਦੀਆਂ ਤਿਆਰੀਆਂ ਜੋਰਾਂ ਤੇ

ਭੰਤੇ ਡਾ. ਚੰਦਰਕੀਰਤੀ ਪੀਐਚਡੀ, ਮੁੱਖ ਮਹਿਮਾਨ ਅਤੇ ਹਰਬੰਸ ਵਿਰਦੀ (ਯੂ ਕੇ) ਹੋਣਗੇ ਵਿਸ਼ੇਸ਼ ਮਹਿਮਾਨ

ਜਲੰਧਰ (ਸਮਾਜ ਵੀਕਲੀ)-   ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਵਿਚ ਕਿਹਾ ਕਿ ਮਿਸ਼ਨ ਸੋਸਾਟੀ ਵੱਲੋਂ ਧੱਮ-ਚੱਕਰ ਪ੍ਰਵਰਤਨ ਦਿਵਸ ਸਮਾਗਮ ਅੰਬੇਡਕਰ ਭਵਨ ਜਲੰਧਰ ਵਿਖੇ 14 ਅਕਤੁਬਰ ਨੂੰ ਵਿਸ਼ਾਲ ਪੱਧਰ ਤੇ ਮਨਾਇਆ ਜਾ ਰਿਹਾ ਹੈ. ਧੱਮ-ਚੱਕਰ ਪ੍ਰਵਰਤਨ ਦਿਵਸ ਸਮਾਗਮ ਦੇ ਮੁੱਖ ਮਹਿਮਾਨ ਭੰਤੇ ਡਾ. ਚੰਦਰਕੀਰਤੀ ਪੀਐਚਡੀ, ਸਹਾਇਕ ਪ੍ਰੋਫੈਸਰ, ਸੁਭਾਰਤੀ ਯੂਨੀਵਰਸਿਟੀ ਮੇਰਠ (ਯੂ ਪੀ) ਅਤੇ ਵਿਸ਼ੇਸ਼ ਮਹਿਮਾਨ ਪ੍ਰਸਿੱਧ ਬੁੱਧਿਸਟ ਹਰਬੰਸ ਵਿਰਦੀ (ਯੂ ਕੇ) ਹੋਣਗੇ. ਪ੍ਰਮੁੱਖ ਅੰਬੇਡਕਰੀ, ਲੇਖਕ, ਚਿੰਤਕ ਤੇ ਸੰਪਾਦਕ ਭੀਮ ਪਤ੍ਰਿਕਾ ਸ਼੍ਰੀ ਲਾਹੌਰੀ ਰਾਮ ਬਾਲੀ ਸਮਾਗਮ ਦੇ ਮੁੱਖ ਬੁਲਾਰੇ ਹੋਣਗੇ. ਇਨ੍ਹਾਂ ਤੋਂ ਇਲਾਵਾ ਡਾ. ਜੀ ਸੀ ਕੌਲ ਪੀਐਚਡੀ, ਮੈਡਮ ਸੁਦੇਸ਼ ਕਲਿਆਣ ਅਤੇ ਜਸਵਿੰਦਰ ਵਰਿਆਣਾ ਵੀ ਹਾਜਰੀਨ ਨੂੰ ਸੰਬੋਧਨ ਕਰਨਗੇ. ਸਮਾਗਮ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਅੰਬੇਡਕਰ ਮਿਸ਼ਨ ਸੋਸਾਟੀ ਪੰਜਾਬ (ਰਜਿ.) ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਸੋਸਾਇਟੀ ਦੇ ਪ੍ਰਧਾਨ ਸੋਹਨ ਲਾਲ ਸਾਬਕਾ ਡੀ ਪੀ ਆਈ (ਕਾਲਜਾਂ) ਦੀ ਪ੍ਰਧਾਨਗੀ ਹੇਠ ਅੱਜ ਅੰਬੇਡਕਰ ਭਵਨ ਜਲੰਧਰ ਵਿਖੇ ਹੋਈ.

ਬਲਦੇਵ ਭਾਰਦਵਾਜ ਨੇ ਕਿਹਾ ਕਿ ਸਮਾਗਮ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ‘ਚ ਚੱਲ ਰਹੀਆਂ ਹਨ. ਪ੍ਰੋਫੈਸਰ ਬਲਬੀਰ ਨੂੰ ਅੱਜ ਅੰਬੇਡਕਰ ਮਿਸ਼ਨ ਸੁਸਾਇਟੀ ਦੀ ਕਾਰਜਕਾਰਨੀ ਕਮੇਟੀ ਦਾ ਮੈਂਬਰ ਵੀ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸਮਾਗਮ ਮੌਕੇ ਅੰਬੇਡਕਰੀ, ਬੁੱਧਿਸਟ ਅਤੇ ਤਰਕਸ਼ੀਲ ਸਾਹਿਤ ਦੇ ਬੁਕ ਸਟਾਲਾਂ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ. ਕਲਾਕਾਰ ਜਗਤਾਰ ਵਰਿਆਣਵੀ ਮਿਸ਼ਨਰੀ ਗੀਤ ਪੇਸ਼ ਕਰਨਗੇ. ਸਮਾਗਮ ਨੂੰ ਅੰਬੇਡਕਰ ਭਵਨ ਟਰੱਸਟ ਜਲੰਧਰ ਅਤੇ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਯੂਨਿਟ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ. ਸੁਸਾਇਟੀ ਵੱਲੋਂ 14 ਅਪ੍ਰੈਲ ਨੂੰ ਸਵੇਰੇ 10.00 ਵਜੇ ਸਮਾਗਮ ਵਿਚ ਹੁਮ ਹਮਾ ਕੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ. ਇਸ ਮੌਕੇ ਮੀਟਿੰਗ ਵਿਚ ਲਾਹੌਰੀ ਰਾਮ ਬਾਲੀ, ਡਾ. ਰਵੀ ਕਾਂਤ ਪਾਲ, ਮੈਡਮ ਸੁਦੇਸ਼ ਕਲਿਆਣ, ਐਡਵੋਕੇਟ ਕੁਲਦੀਪ ਭੱਟੀ, ਪ੍ਰੋਫੈਸਰ ਬਲਬੀਰ ਆਦਿ ਹਾਜ਼ਰ ਸਨ.
ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.)

 

Previous articleसेप्टिक टैंक में कार्य करने वाले मजदूर भी इंसान हैं …
Next articleधम्म-चक्र प्रवर्तन दिवस कार्यक्रम की तैयारियां जोरों पर