ਸਮਾਜ ਵੀਕਲੀ
ਕਵਿਤਾ ਦਾ ਨਾ ਆਵੇ ਸਾਨੂੰ ਕੋਈ ਊੜਾ ਆੜਾ ਜੀ
ਪਰ ਛਪੀਏ ਵਿੱਚ ਅਖ਼ਬਾਰਾਂ ਲੋਕੀਂ ਕਰਦੇ ਸਾੜਾ ਜੀ
ਐਦਾਂ ਰੋਜ ਹੀ ਹੇਟਰਾਂ ਦੀ ਬੋਲਤੀ ਬੰਦ ਕਰਵਾਉਣੇ ਆਂ
ਹਾਂਜੀ ਦੋਸਤੋ ਅਸੀਂ ਧੱਕਾ ਸਟਾਟ ਕਵੀ ਕਹਾਉਣੇ ਆਂ…..
ਕਵਿਤਾ ਦੀ ਤਾਂ ਟੰਗ ਕਿਤੇ ਤੇ ਪੂਛ ਕਿਤੇ ਹੁੰਦੀ ਹੈ ਯਾਰੋ
ਲੈ ਹੈਲਪ ਗਾਂਧੀ ਦੇ ਨੋਟਾਂ ਦੀ ਨਾ ਐਣਾ ਕਹਿਰ ਗੁਜਾਰੋ
ਗਿੱਟੇ ਲੱਗੇ ਜਾਂ ਗੋਡੇ ਨਿੱਝਰ ਨੇ ਅਖੌਤੀ ਅੱਜ ਧੋਣੇ ਆਂ
ਹਾਂਜੀ ਦੋਸਤੋ ਅਸੀਂ ਧੱਕਾ ਸਟਾਟ ਕਵੀ ਕਹਾਉਣੇ ਆਂ….
ਅਸੀਂ ਤਾਂ ਇੱਥੇ ਇੱਕ ਹੋਰ ਫੰਡਾ ਵੀ ਅਪਣਾਇਆ ਹੈ
ਫੇਸਬੁੱਕ ਤੇ ਪੰਜ ਹਜਾਰ ਬੇਪਛਾਣਾ ਫਰੈਂਡ ਬਣਾਇਆ ਹੈ
ਫੋਕੇ ਲਾਈਕਾਂ ਲਈ ਅਸੀਂ ਨਾਲ ਫੋਟੋ ਵੀ ਪਾਉਣੇ ਆਂ
ਹਾਂਜੀ ਦੋਸਤੋ ਅਸੀਂ ਧੱਕਾ ਸਟਾਟ ਕਵੀ ਕਹਾਉਣੇ ਆਂ…..
ਹਰ ਰੋਜ ਛਪਣਾ ਤੇ ਜ਼ਿਆਦਾ ਅਖ਼ਬਾਰਾਂ ਵਿੱਚ ਛਪਣਾ
ਬਹੁਤ ਵੱਡੇ ਸਾਹਿਤਕਾਰ ਦਾ ਇਹੀ ਹੈ ਪੈਮਾਨਾ ਅਪਣਾ
ਡੱਕਾ ਨਾ ਹੋਵੇ ਵਿੱਚ ਸਤਰਾਂ ਭਾਵੇਂ ਪਰ ਅਸੀਂ ਛਾਉਣੇ ਆਂ
ਹਾਂਜੀ ਦੋਸਤੋ ਅਸੀਂ ਧੱਕਾ ਸਟਾਟ ਕਵੀ ਕਹਾਉਣੇ ਆਂ…..
ਮੈਂ ਆਪਣੀ ਗੱਲ ਸੁਣਾਈ ਆ ਕੋਈ ਮਾਂਈਡ ਨਾ ਕਰਨਾ
ਸੱਚ ਝੂਠ ਦਾ ਕਰੋ ਉਤਾਰਾ ਅੱਖ ਬਲਾਂਈਡ ਨਾ ਕਰਨਾ
ਜਿਹੜਾ ਇਹਨੂੰ ਖੁਦ ਤੇ ਲਾਵੇ ਉਹਦੇ ਲਈ ਰੋਣੇ ਧੋਣੇ ਆ
ਹਾਂਜੀ ਦੋਸਤੋ ਅਸੀਂ ਧੱਕਾ ਸਟਾਟ ਕਵੀ ਕਹਾਉਣੇ ਆਂ…..
ਲੇਖ਼ਕ: ਤਲਵਿੰਦਰ ਨਿੱਝਰ ਸਾਉਂਕੇ
ਪਿੰਡ : ਸਾਉਂਕੇ
ਜ਼ਿਲਾ : ਮੁਕਤਸਰ
ਫੋਨ ਨੰਬਰ: 94173-86547
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly