ਜਲੰਧਰ : ਅੰਬੇਡਕਰ ਮਿਸ਼ਨ ਸੋਸਾਇਟੀ (ਰਜਿ.) ਦੁਆਰਾ ਧੰਮ -ਚੱਕਰ ਪਰਿਵਰਤਨ ਦਿਵਸ ਸਮਾਗਮ ਦਾ ਆਯੋਜਨ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ 14 ਅਕਤੂਬਰ ਦਿਨ ਸੋਮਵਾਰ ਸਵੇਰੇ 9.30 ਵਜੇ ਕੀਤਾ ਜਾ ਰਿਹਾ ਹੈ. ਇਹ ਸਮਾਗਮ ਸਤਿਕਾਰਯੋਗ ਭੰਤੇ ਪ੍ਰਗਿਆਨੰਦ ਮਹਾਥੇਰੋ, ਜੋ ਬਾਬਸਾਹਿਬ ਡਾ. ਅੰਬੇਡਕਰ ਨੂੰ 14 ਅਕਤੂਬਰ, 1956 ਨੂੰ ਬੁੱਧ ਧੰਮ ਦੀਕਸ਼ਾ ਦੇਣ ਵਾਲੇ 5 ਭਿਕਸ਼ੂਆਂ ‘ਚੋਂ ਇੱਕ ਸਨ, ਨੂੰ ਸਮਰਪਿਤ ਹੋਵੇਗਾ. ਸਮਾਗਮ ਦੇ ਮੁਖ ਮਹਿਮਾਨ ਡਾ. (ਭਿਕਸ਼ੂ) ਸਵਰੁਪਾਨੰਦ ਲਖਨਊ ਤੋਂ ਅਤੇ ਮੁਖ ਬੁਲਾਰੇ ਸ਼੍ਰੀ ਤਾਰਾ ਰਾਮ, ਉੱਘੇ ਅੰਬੇਡਕਰੀ ‘ਤੇ ਪ੍ਰਮੁੱਖ ਸਮਾਜਿਕ ਕਾਰਜਕਰਤਾ ਜੋਧਪੁਰ ਤੋਂ ਅਤੇ ਲਾਹੌਰੀ ਰਾਮ ਬਾਲੀ ਸੰਪਾਦਕ ਭੀਮ ਪਤ੍ਰਿਕਾ ਹੋਣਗੇ.
ਅੰਬੇਡਕਰ ਮਿਸ਼ਨ ਸੋਸਾਇਟੀ ਦੇ ਜਨਰਲ ਸਕੱਤਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਸੋਸਾਇਟੀ ਦੀ ਮੀਟਿੰਗ ਅੰਬੇਡਕਰ ਭਵਨ ਵਿਖੇ ਮੈਡਮ ਸੁਦੇਸ਼ ਕਲਿਆਣ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਲਾਹੌਰੀ ਰਾਮ ਬਾਲੀ , ਸੋਹਨ ਲਾਲ ਡੀ ਪੀ ਆਈ ਕਾਲਿਜਾਂ (ਸੇਵਾਮੁਕਤ), ਬਲਦੇਵ ਰਾਜ ਭਾਰਦਵਾਜ, ਐਡਵੋਕੇਟ ਕੁਲਦੀਪ ਭੱਟੀ, ਐਡਵੋਕੇਟ ਪਰਮਿੰਦਰ ਸਿੰਘ ਅਤੇ ਤਿਲਕ ਰਾਜ ਸ਼ਾਮਿਲ ਹੋਏ. ਵਰਿੰਦਰ ਕੁਮਾਰ ਨੇ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਜੋਰਾਂ ‘ਚ ਚੱਲ ਰਹੀਆਂ ਹਨ. ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਸਮਾਗਮ ਵਿਚ ਸਕੂਲਾਂ ਅਤੇ ਕਾਲਿਜਾਂ ਦੇ ਵਿਦਿਆਰਥੀਆਂ ਦੇ ਪੈਂਟਿੰਗ, ਕਵੀਤਾਵਾਂ/ਗੀਤ-ਗਾਇਨ ਅਤੇ ਭਾਸ਼ਣ ਮੁਕਾਬਲੇ ਵੀ ਹੋਣਗੇ.
– ਵਰਿੰਦਰ ਕੁਮਾਰ, ਜਨਰਲ ਸਕੱਤਰ