(ਸਮਾਜ ਵੀਕਲੀ)
“ਉਸ ‘ਨਾਨਕ’ ਦਾ ਲੈਕੇ ਓਟ ਆਸਰਾ,ਗੁਰੂ ਤੇਗ਼ ਲਿਆ ਅਵਤਾਰ,
ਇਹ ਕਲਾ ਜੋ ਵਰਤੀ ਨਾਨਕ ਦੀ,ਪਹਿਨ ਕੇ ਜਾਮਾ ਨੌਵੀਂ ਵਾਰ;
ਉਹ ਤੀਨ ਲੋਕ ਕੇ ਮਾਤ-ਪਿਤਾ,ਉਸ ਲਈ ਇਹ ਸੰਸਾਰ ਕੀ ਏ,
ਹੈ ਪਰਮ ਰੱਬ ਏਕ-ਓਂਕਾਰ ਜਿੰਨ੍ਹਾਂ ਦਾ,ਉਸ ਸੀਸ ਅੱਗੇ ਤੇਰੀ ਤਲਵਾਰ ਕੀ ਏ..;
ਕੰਢੇ ਠੰਡੇ ਜੋ ਦਰਿਆਵਾਂ ਦੇ,ਉਹ ਤਪੁ ਨਾਨਕ ਦਾ ਕਰਦੇ ਨੇਂ,
ਉਹ ਰੱਬੀ ਰੂਪ ਖ਼ੁਦਾਵਾਂ ਜਹੇ, ਜੋ ਜਪੁ ਨਾਨਕ ਦਾ ਕਰਦੇ ਨੇਂ,
ਉਸਦੀ ਉਸਤੱਤ ‘ਚ ਜੋ ਵਹਿੰਦੇ,ਉਹ ਡੁੱਬਦੇ ਜਹਾਜ਼ ਵੀ ਤਰਦੇ ਨੇਂ;
ਉਸ ਦੁਨੀਆਂ ਦੇ ਅਸਵਾਰ ਅੱਗੇ,ਇਹ ਪਾਣੀਂਆਂ ਦੀ ਦੱਸ ਧਾਰ ਕੀ ਏ,
ਹੈ ਪਰਮ ਰੱਬ ਏਕ-ਓਂਕਾਰ ਜਿਨ੍ਹਾਂ ਦਾ,ਉਸ ਸੀਸ ਅੱਗੇ ਤੇਰੀ ਤਲਵਾਰ ਕੀ ਏ..;
ਧੰਨ ਧਰਤੀ ‘ਅਨੰਦਪੁਰ ਸਾਹਿਬ’ ਦੀ ਜਿੱਥੇ ਸਤਿਗੁਰਾਂ ਚਰਨ ਪਾਏ,
ਦਸਵੇਂ ਨਾਨਕ ਨੂੰ ਸੀ ਜਿੱਥੇ ਖ਼ੁਦਾ ਨੇ ਲਾਡ ਲਡਾਏ;
ਸਭਨਾਂ ਧਰਮਾਂ ਕਾ ਏਕ ਹੀ ਰੱਬ ਹੈ,ਕਿਉਂ ਜਾਲਮ ਧਰਮ ਵੰਡਾਏ,
ਕੁਰਬਾਨ ਹੋਏ ਜਦ ਧਰਮੀ ਕੋਈ,ਫਿਰ ਐਸੀ ਬਿਪਤਾ ਹਟ ਜਾਏ;
ਉਹ ਸਭਨਾਂ ਦੇ ਮਨ ਦੀ ਜਾਣਦੇ, ਇਹ ਮਜਲੂਮਾਂ ਦੀ ਪੁਕਾਰ ਕੀ ਏ,
ਹੈ ਪਰਮ ਰੱਬ ਏਕ-ਓਂਕਾਰ ਜਿਨ੍ਹਾਂ ਦਾ,ਉਸ ਸੀਸ ਅੱਗੇ ਤੇਰੀ ਤਲਵਾਰ ਕੀ ਏ..;
ਤੂੰ ਪਾਪੀ,ਤੇਰਾ ਪਾਪ ਹੀ ਧਰਮ ਤੇ ਤੇਰਾ ਦੀਨ ਹੈ,
ਸਾਨੂੰ ਮਨਜ਼ੂਰ ਹੈ ਹੁਕਮ ਖ਼ੁਦਾ ਦਾ,ਪਰ! ਮਨਜ਼ੂਰ ਨਾਂ ਤੇਰੀ ਈਨ ਹੈ;
ਕਿ ਧਰਮੀਂ ਜਦ ਕੁਰਬਾਨ ਹੋਵਣ, ਖ਼ੁਦਾ ਦੇ ਰੌਸ਼ਨ ਨਿਸ਼ਾਨ ਹੋਵਣ,
ਨੀਲੇ ਕੇਸਰੀ ਰੰਗ ਇਸ਼ਕ ਦੇ,ਇਨ੍ਹਾਂ ਰੰਗਾਂ ਜਹੇ ਅਸਮਾਨ ਹੋਵਣ;
ਜਦ ਇਸ਼ਕ ਮਿਲੇ ਬਾਝੋਂ ਜਾਨ ਮੀਆਂ,ਫਿਰ ਤੀਰਾਂ ਦੀ ਬੌਛਾਰ ਕੀ ਏ,
ਹੈ ਪਰਮ ਰੱਬ ਏਕ-ਓਂਕਾਰ ਜਿਨ੍ਹਾਂ ਦਾ,ਉਸ ਸੀਸ ਅੱਗੇ ਤੇਰੀ ਤਲਵਾਰ ਕੀ ਏ….!!”
ਹਰਕਮਲ ਧਾਲੀਵਾਲ
ਸੰਪਰਕ:- 8437403720