ਚੇਨੱਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਚੇਪਕ ਸਟੇਡੀਅਮ ਦੀ ਹੌਲੀ ਪਿੱਚ ਨੂੰ ਸਮਝਣ ਵਿੱਚ ਨਾਕਾਮ ਰਹਿਣ ਅਤੇ ਗ਼ੈਰ-ਜ਼ਿੰਮੇਵਾਰਾਨਾ ਸ਼ਾਟ ਖੇਡਣ ਕਾਰਨ ਆਪਣੇ ਬੱਲੇਬਾਜ਼ਾਂ ਦੀ ਸਖ਼ਤ ਆਲੋਚਨਾ ਕੀਤੀ। ਚੇਨੱਈ ਪਹਿਲਾਂ ਬੱਲੇਬਾਜ਼ੀ ਕਰਦਿਆਂ ਚਾਰ ਵਿਕਟਾਂ ’ਤੇ 131 ਦੌੜਾਂ ਹੀ ਬਣਾ ਸਕੀ, ਜਿਸ ਕਾਰਨ ਮੁੰਬਈ ਇੰਡੀਅਨਜ਼ ਨੇ 18.3 ਓਵਰਾਂ ਜਿੱਤ ਹਾਸਲ ਕਰ ਲਈ।
ਧੋਨੀ ਨੇ ਮੈਚ ਮਗਰੋਂ ਕਿਹਾ, ‘‘ਆਪਣੇ ਘਰ ਵਿੱਚ ਸਾਨੂੰ ਹਾਲਾਤ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਸੀ। ਅਸੀਂ ਛੇ-ਸੱਤ ਮੈਚ ਇੱਥੇ ਪਹਿਲਾਂ ਹੀ ਖੇਡ ਚੁੱਕੇ ਹਾਂ ਅਤੇ ਇਹ ਘਰ ਵਿੱਚ ਖੇਡਣ ਦਾ ਫ਼ਾਇਦਾ ਹੁੰਦਾ ਹੈ। ਸਾਨੂੰ ਪਤਾ ਹੋਣਾ ਚਾਹੀਦਾ ਸੀ ਕਿ ਪਿੱਚ ਕਿਸ ਤਰ੍ਹਾਂ ਦੀ ਹੋਵੇਗੀ। ਸਾਡੀ ਬੱਲੇਬਾਜ਼ੀ ਬਿਹਤਰ ਹੋਣੀ ਚਾਹੀਦੀ ਸੀ।’’
Sports ਧੋਨੀ ਵੱਲੋਂ ਬੱਲੇਬਾਜ਼ਾਂ ਦੀ ਆਲੋਚਨਾ