ਆਈਪੀਐੱਲ ਦੇ ਇਥੇ ਖੇਡੇ ਗਏ ਮੈਚ ’ਚ ਕਪਤਾਨ ਮਹਿੰਦਰ ਸਿੰਘ ਧੋਨੀ ਨੇ 46 ਗੇਂਦਾਂ ਵਿੱਚ ਨਾਬਾਦ 75 ਦੌੜਾਂ ਬਣਾ ਬਣਾ ਕੇ ਚੇਨੱਈ ਸੁਪਰ ਕਿੰਗਜ਼ ਨੂੰ ਰਾਜਸਥਾਨ ਰੌਇਲਜ਼ ’ਤੇ 8 ਦੌੜਾਂ ਨਾਲ ਜਿੱਤ ਦਿਵਾਈ। ਰਾਜਸਥਾਨ ਦੀ ਕਸਵੀਂ ਗੇਂਦਬਾਜ਼ੀ ਦੇ ਸਾਹਮਣੇ ਜ਼ਬਰਦਸਤ ਠਰ੍ਹੱਮਾ ਵਿਖਾਉਂਦਿਆਂ ਧੋਨੀ ਨੇ ਚੇਨੱਈ ਸੁਪਰ ਕਿੰਗਜ਼ ਨੂੰ ਪੰਜ ਵਿਕਟਾਂ ’ਤੇ 175 ਦੌੜਾਂ ਦੇ ਸਕੋਰ ਤੱਕ ਪਹੁੰਚਾਇਆ। ਬਾਅਦ ’ਚ ਰਾਜਸਥਾਨ ਟੀਮ 8 ਵਿਕਟਾਂ ਗੁਆ ਕੇ 167 ਦੌੜਾਂ ਹੀ ਬਣਾ ਸਕੀ। ਰਾਜਸਥਾਨ ਟੀਮ ਵੱਲੋਂ ਬੈੱਨ ਸਟੋਕਸ ਨੇ 46 ਦੌੜਾਂ ਦਾ ਯੋਗਦਾਨ ਦਿੱਤਾ। ਚੇਨੱਈ ਆਪਣੇ ਸਾਰੇ ਤਿੰਨ ਮੈਚ ਜਿੱਤ ਚੁੱਕਿਆ ਹੈ। ਪਿਛਲੇ ਮੈਚ ਵਿੱਚ ਇਹ ਟਰਨਿੰਗ ਪਿੱਚ ਸੀ, ਪਰ ਅੱਜ ਇੱਥੇ ਬੱਲੇਬਾਜ਼ਾਂ ਨੂੰ ਵੱਖਰੀ ਤਰ੍ਹਾਂ ਦੀ ਚੁਣੌਤੀ ਮਿਲੀ। ਇਸ ’ਤੇ ਸ਼ੁਰੂ ਵਿੱਚ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲੀ ਅਤੇ ਸ਼ਾਟ ਖੇਡਣਾ ਸੌਖਾ ਨਹੀਂ ਸੀ। ਧੋਨੀ ਨੇ ਜੈਦੇਵ ਉਨਾਦਕੱਟ ਦੇ ਆਖ਼ਰੀ ਓਵਰ ਵਿੱਚ 28 ਦੌੜਾਂ ਬਣਾਈਆਂ। ਚੇਨੱਈ ਨੇ ਆਖ਼ਰੀ ਤਿੰਨ ਓਵਰਾਂ ਵਿੱਚ 60 ਦੌੜਾਂ ਬਣਾਈਆਂ।
Sports ਧੋਨੀ ਦੀ ‘ਸੁਪਰ’ ਕਪਤਾਨੀ ਨਾਲ ਚੇਨੱਈ ਨੇ ਰਾਜਸਥਾਨ ਨੂੰ 8 ਦੌੜਾਂ ਨਾਲ...