(ਸਮਾਜ ਵੀਕਲੀ)
ਖਾਰਾ (ਹਰਪ੍ਰੀਤ ਸਿੰਘ ਬਰਾੜ) : ਸਾਡੇ ਭਾਰਤ ਦੀ ਗਲਵਾਲ ਘਾਟੀ *ਚ ਆਪਣੇ ਦੇਸ਼ ਦੀ ਸਰਹੱਦ ਦੀ ਰਾਖੀ ਕਰਦੇ ਹੋਏ ਸ਼ਹੀਦ ਹੋਏ ਫੌਜੀ ਜਵਾਨਾ ਲਈ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਅਸੀਂ ਚੀਨ ਦਾ ਹਰ ਪੱਧਰ *ਤੇ ਵਿਰੋਧ ਕਰੀਏ ਅਤੇ ਉਸ ਦੀਆਂ ਬਣਾਈਆਂ ਚੀਜਾਂ ਦਾ ਕਿਸੇ ਰੂਪ ਚ ਵੀ ਇਸਤੇਮਾਲ ਨਾ ਕਰੀਏ। ਫਰੀਦਕੋਟ ਜਿਲ੍ਹੇ ਦੇ ਕੋਟਕਪੂਰਾ ਦੇ ਨਾਲ ਲੱਗਦੇ ਇਤਹਾਸਕ ਪਿੰਡ ਖਾਰਾ ਦੇ ਵਸਨੀਕ ਅਤੇ ਉੁੱਘੇ ਸਮਾਜਸੇਵੀ ਸ਼ੀ੍ਰ ਜਰਨੈਲ ਸਿੰਘ ਬਰਾੜ ਦਾ ਕਹਿਣਾ ਹੈ ਕਿ ਚਾਲਬਾਜ ਚੀਨ ਨੂੰ ਹੁਣ ਜਵਾਬ ਦੇਣਾ ਜਰੂਰੀ ਹੋ ਗਿਆ ਹੈਾ।
ਸ਼੍ਰੀ ਬਰਾੜ ਨੇ ਆਪਣੇ ਰੁਝੇਂਵਿਆ ਭਰੀ ਦਿਨਚਰਿਆ ਵਿਚੋਂ ਸਮਾਂ ਕੱਢਦੇ ਹੋਏ ਸਾਡੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਕ ਪਾਸੇ ਦੁਨੀਆਂ ਭਰ *ਚ ਕੋਰਨਾ ਵਾਇਰਸ ਫੈਲਾ ਕੇ ਸਾਰੀ ਦੁਨੀਆਂ ਨੂੰ ਮੁਸ਼ਕਿਲ *ਚ ਪਾਉਣ ਵਾਲੇ ਚੀਨ ਨੇ ਭਾਰਤ ਦੇ ਨਾਲ ਸਰਹੱਦ *ਤੇ ਜੋ ਕਾਇਰਾਨਾ ਹਰਕਤ ਕੀਤੀ ਹੈ ਉਸਦੇ ਲਈ ਦੇਸ਼ ਅਤੇ ਦੇਸ਼ਵਾਸੀ ਚੀਨ ਨੂੰ ਕਦੇ ਮਾਫ਼ ਨਹੀਂ ਕਰਣਗੇ। ਕਰੋਨਾ ਵਾਇਰਸ ਨੂੰ ਫੈਲਾਉਣ ਦੇ ਦੋਸ਼ਾਂ *ਚ ਦੁਨੀਆਂ ਭਰ *ਚ ਚਾਰੇ ਪਾਸਿੳਂ ਘਿਰ ਚੁੱਕੇ ਚੀਨ ਨੇ ਦੁਨੀਆਂ ਦਾ ਧਿਆਨ ਹਟਾਉੁਣ ਲਈ ਅਜਿਹੀ ਨੀਚ ਹਰਕਤ ਕੀਤੀ ਹੈ। ਹੁਣ ਹਰੇਕ ਭਾਰਤਵਾਸੀ ਦੇ ਲਈ ਆਪਣੇ ਦੇਸ਼ ਦੇ ਪ੍ਰਤੀ ਵਫ਼ਾਦਾਰੀ ਨਿਭਾਉਣ ਦਾ ਸਮਾਂ ਆ ਗਿਆ ਹੈ। ਸਰਕਾਰ ਆਪਣਾ ਕੰਮ ਕਰ ਰਹੀ ਹੈ। ਭਾਰਤੀ ਫੌਜ਼ ਵੀ ਸਰਹੱਦ *ਤੇ ਦੁਸ਼ਮਣ ਨੂੰ ਮੂੰਹ ਤੋੜਵਾਂ ਜਵਾਬ ਦੇ ਰਹੀ ਹੈ। ਹੁਣ ਵਾਰੀ ਹੈ ਆਮ ਨਾਗਰਿਕਾਂ ਦੀ ਜੋ ਇਸ ਸੰਕਟ ਦੀ ਘੜੀ *ਚ ਭਾਰਤ ਸਰਕਾਰ ਅਤੇ ਫੌਜ਼ ਦਾ ਸਾਥ ਦੇਵੇ। ਸਭ ਤੋਂ ਪਹਿਲਾਂ ਬਜਾਰ ਚ ਜਿੰਨੇ ਵੀ ਚੀਨੀ ਉ਼ਤਪਾਦ ਹਨ ਉਨ੍ਹਾਂ ਦਾ ਬਾਈਕਾਟ ਕੀਤਾ ਜਾਵੇ ਅਤੇ ਆਪਣੇ ਮੁਲਕ *ਚ ਬਣੀਆਂ ਵਸਤਾਂ ਨੂੰ ਹੀ ਅਪਣਾਉਣ ਦੀ ਮੁਹਿੰਮ ਚਲਾਈ ਜਾਵੇ। ਸ਼੍ਰੀ ਬਰਾੜ ਨੇ ਕਿਹਾ ਕਿ ਹਰ ਇਕ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਦੇਸ਼ ਪ੍ਰਤੀ ਪੇ੍ਰਮਭਾਵ ਜਗਾਉਣ—ਖੁਦ ਵੀ ਆਪਣੇ ਦੇਸ਼ *ਚ ਬਣੀਆਂ ਚੀਜਾਂ ਦਾ ਇਸਤੇਮਾਲ ਕਰਨ ਅਤੇ ਆਪਣੇ ਪਰਿਵਾਰ, ਦੋਸਤਾਂ —ਰਿਸ਼ਤੇਦਾਰਾਂ ਨੂੰ ਵੀ ਸਵਦੇਸ਼ੀ ਚੀਜਾਂ ਅਪਣਾਉਣ ਲਈ ਪ੍ਰੇਰਿਤ ਕਰਨ। ਗੱਲਬਾਤ ਖਤਮ ਕਰਦਿਆਂ ਸ਼੍ਰੀ ਬਰਾੜ ਨੇ ਕਿਹਾ ਕਿ ਇਹ ਮੁਹਿੰਮ ਚੀਨ ਨੂੰ ਆਰਥੱਕ ਪੱਖੋਂ ਕਾਫ਼ੀ ਹੱਦ ਤੱਕ ਸੱਟ ਮਾਰੇਗੀ।