(ਸਮਾਜ ਵੀਕਲੀ)
ਮਹਿਲਾਂ ਵਾਲਿਓ
ਤੁਹਾਡਾ ਇਲਜ਼ਾਮ
ਸੌ ਪ੍ਰਤੀਸ਼ਤ ਠੀਕ ਏ
ਕਿ ਅਸੀਂ (ਕਿਰਤੀ)
ਬੜੇ ਕਮਜ਼ੋਰ ਹਾਂ
ਅਸੀਂ ਕਮਜ਼ੋਰ ਸੀ
ਤਾਹੀਉਂ ਤੁਸੀਂ ਸਾਨੂੰ
ਲੁਟ ਕੇ ਉੱਚੇ ਮਹਿਲ
ਬਣਾ ਲਏ ਨੇ
ਅਸੀਂ ਕਮਜ਼ੋਰ ਸੀ
ਤਾਹੀਉਂ ਤੁਸੀਂ ਸਾਡਾ ਖੂਨ
ਪੀ ਕੇ ਆਪਣਾ ਢਿੱਡ
ਵਧਾ ਲਏ ਨੇ
ਪਰ ਅਹੁ ਵੇਖੋ
ਤੁਹਾਡੇ ਮਹਿਲਾਂ ਵਿੱਚੋਂ
ਧੂਆਂ ਨਿਕਲ ਰਿਹਾ ਏ
ਤੇ ਥੋੜ੍ਹੀ ਜਹੀ
ਹਵਾ ਮਿਲਣ ਤੇ
ਇਹ ਅੱਗ ਦੀਆਂ ਲਾਟਾਂ ਵਿੱਚ
ਬਦਲ ਜਾਵੇਗਾ ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)9915803554